For the best experience, open
https://m.punjabitribuneonline.com
on your mobile browser.
Advertisement

ਦੋ ਸਾਬਕਾ ਸਰਪੰਚ ਤੇ ਕਈ ਪਰਿਵਾਰ ‘ਆਪ’ ਵਿੱਚ ਸ਼ਾਮਲ

08:41 AM May 07, 2024 IST
ਦੋ ਸਾਬਕਾ ਸਰਪੰਚ ਤੇ ਕਈ ਪਰਿਵਾਰ ‘ਆਪ’ ਵਿੱਚ ਸ਼ਾਮਲ
ਵਿਧਾਇਕ ਅਮੋਲਕ ਸਿੰਘ ਦੇ ਨਾਲ ‘ਆਪ’ ਵਿੱਚ ਸ਼ਾਮਲ ਸ਼ਖ਼ਸੀਅਤਾਂ। -ਫੋਟੋ: ਕਟਾਰੀਆ
Advertisement

ਪੱਤਰ ਪ੍ਰੇਰਕ
ਜੈਤੋ, 6 ਮਈ
ਪਿੰਡ ਅਜਿੱਤਗਿੱਲ ’ਚ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਨੂੰ ਉਸ ਵਕਤ ਬਲ ਮਿਲਿਆ ਜਦੋਂ ਦੋ ਸਾਬਕਾ ਸਰਪੰਚ ਆਪਣੇ ਸਮਰਥਕਾਂ ਸਮੇਤ ਪਾਰਟੀ ਵਿੱਚ ਸ਼ਾਮਲ ਹੋ ਗਏ। ਜੈਤੋ ਹਲਕੇ ਦੇ ਵਿਧਾਇਕ ਅਮੋਲਕ ਸਿੰਘ ਨੇ ਸਾਰਿਆਂ ਦਾ ਪਾਰਟੀ ਵਿੱਚ ਸਵਾਗਤ ਕੀਤਾ। ਵਿਧਾਇਕ ਨੇ ਕਿਹਾ ਕਿ ਕਾਂਗਰਸ ਨਾਲ ਸਬੰਧਤ ਸਾਬਕਾ ਸਰਪੰਚ ਕਰਮ ਸਿੰਘ ਅਤੇ ਅਕਾਲੀ ਦਲ ਨਾਲ ਸਬੰਧਤ ਸਾਬਕਾ ਸਰਪੰਚ ਨਵਰੂਪ ਸਿੰਘ ਬਰਾੜ ਵਿਚਲੇ ਆਪਣੇ 50 ਸਮਰਥਕ ਪਰਿਵਾਰਾਂ ਸਮੇਤ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਸਭ ਨੂੰ ਪਾਰਟੀ ’ਚ ਸਤਿਕਾਰ ਦਿੱਤੇ ਜਾਣ ਦਾ ਵਿਸ਼ਵਾਸ ਦਿਵਾਉਂਦਿਆਂ ਦਾਅਵਾ ਕੀਤਾ ਕਿ ਕਰਮਜੀਤ ਅਨਮੋਲ ਘੱਟੋ-ਘੱਟ ਇੱਕ ਲੱਖ ਵੋਟਾਂ ਨਾਲ ਫ਼ਰੀਦਕੋਟ ਤੋਂ ਜੇਤੂ ਹੋ ਕੇ ਨਿਕਲਣਗੇ। ਇਸ ਮੌਕੇ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਧਰਮਜੀਤ ਸਿੰਘ ਰਾਮੇਆਣਾ, ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਭਗਤੂਆਣਾ, ਦਿ ਟਰੱਕ ਅਪ੍ਰੇਟਰਜ਼ ਐਸੋਸੀਏਸ਼ਨ ਦੇ ਸੂਬਾਈ ਆਗੂ ਐਡਵੋਕੇਟ ਹਰਸਿਮਰਨ ਮਲਹੋਤਰਾ, ਸੀਨੀਅਰ ‘ਆਪ’ ਆਗੂ ਗੁਰਭੇਜ ਸਿੰਘ ਰੋਮਾਣਾ ਅਲਬੇਲ ਸਿੰਘ, ਗੋਵਿੰਦਰ ਸਿੰਘ ਵਾਲੀਆ, ਬਲਾਕ ਪ੍ਰਧਾਨ ਮਨਿੰਦਰ ਪਾਲ ਤੇ ਲਾਡੀ ਮੱਤਾ ਆਦਿ ਆਗੂ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×