ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਖੇਤ ਦੇ ਰਾਹ ਨੂੰ ਲੈ ਕੇ ਦੋ ਧੜੇ ਭਿੜੇ; 7 ਜ਼ਖ਼ਮੀ

06:41 AM Jun 27, 2024 IST

ਪੱਤਰ ਪ੍ਰੇਰਕ
ਰਤੀਆ, 26 ਜੂਨ
ਪਿੰਡ ਕਲੋਠਾ ਵਿੱਚ ਖੇਤ ਦੇ ਰਾਹ ਨੂੰ ਲੈ ਕੇ ਦੋ ਧਿਰਾਂ ਵਿਚ ਹੋਏ ਲੜਾਈ ਝਗੜੇ ਕਾਰਨ ਸੱਤ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਰਤੀਆ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ’ਚੋਂ ਕੁਝ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਅੱਗੇ ਰੈਫਰ ਕਰ ਦਿੱਤਾ ਹੈ। ਜ਼ਖ਼ਮੀਆਂ ਵਿੱਚ ਇਕ ਧਿਰ ਦੇ ਭਜਨ ਲਾਲ ਤੋਂ ਇਲਾਵਾ ਉਸ ਦਾ ਬੇਟਾ ਵਿਸ਼ਾਲ, ਸੰਦੀਪ ਅਤੇ ਭਰਾ ਕਿਸ਼ਨ ਲਾਲ ਸ਼ਾਮਲ ਹਨ, ਜਦੋਂਕਿ ਦੂਜੀ ਧਿਰ ਵਿਚ ਤਿੰਨੇ ਭਰਾ ਰਮੇਸ਼, ਹਰੀਸ਼ ਅਤੇ ਸੁਨੀਲ ਸ਼ਾਮਲ ਹਨ।
ਜ਼ਖ਼ਮੀ ਵਿਸ਼ਾਲ ਨੇ ਦੋਸ਼ ਲਾਉਂਦਿਆਂ ਕਿਹਾ ਕਿ ਅੱਜ ਸਵੇਰੇ ਜਦੋਂ ਉਹ ਆਪਣੇ ਟਰੈਕਟਰ ਰਾਹੀਂ ਖੇਤ ਵਿਚ ਝੋਨੇ ਦੀ ਬਿਜਾਈ ਲਈ ਜਾ ਰਹੇ ਸਨ ਤਾਂ ਉਥੇ ਪਹਿਲਾਂ ਤੋਂ ਹੀ ਮੌਜੂਦ ਸੁਸ਼ੀਲ, ਰਮੇਸ਼, ਹਰੀਸ਼ ਅਤੇ 5-6 ਹੋਰ ਲੋਕਾਂ ਨੇ ਉਨ੍ਹਾਂ ਦਾ ਰਾਹ ਰੋਕ ਲਿਆ ਅਤੇ ਸੋਟੀਆਂ ਤੇ ਗੰਡਾਸਿਆਂ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ।
ਉਨ੍ਹਾਂ ਆਪਣੇ ਖੇਤ ਨੂੰ ਜਾਣ ਲਈ ਰਾਹ ਛੱਡਿਆ ਹੋਇਆ ਹੈ ਪਰ ਉਕਤ ਲੋਕ ਪਿਛਲੇ ਕਾਫ਼ੀ ਸਮੇਂ ਤੋਂ ਉਨ੍ਹਾਂ ਨਾਲ ਉਲਝ ਰਹੇ ਹਨ। ਇਸ ਰਸਤੇ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਵਿਵਾਦ ਹੋ ਚੁੱਕਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਅੱਜ ਇਨ੍ਹਾਂ ਲੋਕਾਂ ਨੇ ਯੋਜਨਾਬੱਧ ਤਰੀਕੇ ਨਾਲ ਹੀ ਉਨ੍ਹਾਂ ਦੇ ਪਰਿਵਾਰ ’ਤੇ ਜਾਨਲੇਵਾ ਹਮਲਾ ਕੀਤਾ ਹੈ ਅਤੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਹੈ।
ਦੂਸਰੇ ਪਾਸੇ ਰੈਫਰ ਹੋਏ ਜ਼ਖ਼ਮੀ ਰਮੇਸ਼ ਅਤੇ ਉਨ੍ਹਾਂ ਦੇ ਭਰਾਵਾਂ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਖੇਤ ਵਿਚ ਕੰਮ ਕਰ ਰਹੇ ਸਨ ਤਾਂ ਇਸੇ ਦੌਰਾਨ ਉਕਤ ਲੋਕ ਆਪਣੇ ਟਰੈਕਟਰ ਰਾਹੀਂ ਉਥੋਂ ਲੰਘ ਰਹੇ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਉਕਤ ਰਾਹ ਉਨ੍ਹਾਂ ਦਾ ਆਪਣਾ ਰਸਤਾ ਹੈ ਅਤੇ ਉਸ ਲਈ ਪਹਿਲਾਂ ਤੋਂ ਹੀ ਨਿਸ਼ਾਨਦੇਹੀ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਉਨ੍ਹਾਂ ਆਪਣੇ ਖੇਤਾਂ ਦੇ ਮੁੱਖ ਮਾਰਗ ਕੋਲ ਹੀ ਖੰਭੇ ਵੀ ਲਗਾਏ ਹੋਏ ਹਨ।
ਰਾਹ ਹੋਣ ਦੇ ਬਾਵਜੂਦ ਉਹ ਜਾਣਬੁੱਝ ਕੇ ਉਨ੍ਹਾਂ ਦੇ ਖੇਤ ਵੱਲੋਂ ਲੰਘਦੇ ਹਨ, ਜਿਸ ਦੇ ਚੱਲਦੇ ਉਨ੍ਹਾਂ ਜਾਣਬੁੱਝ ਕੇ ਖੰਭੇ ਨੂੰ ਤੋੜ ਦਿੱਤਾ ਹੈ, ਜਿਸ ਨੂੰ ਲੈ ਕੇ ਵਿਵਾਦ ਹੋ ਗਿਆ।ਦੋਸ਼ ਲਗਾਇਆ ਕਿ ਗੁਆਂਢੀ ਖੇਤ ਦੇ ਮਾਲਕ ਭਜਨ, ਕਿਸ਼ਨ, ਵਿਸ਼ਾਲ, ਰਾਕੇਸ਼ ਅਤੇ ਪਰਿਵਾਰ ਦੇ ਹੋਰ ਲੋਕਾਂ ਨੇ ਹੀ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ’ਤੇ ਹਮਲਾ ਕੀਤਾ ਹੈ ਅਤੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਹੈ। ਪੁਲੀਸ ਨੇ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

Advertisement
Advertisement