ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੋ ਨਸ਼ਾ ਤਸਕਰ ਹੈਰੋਇਨ ਅਤੇ ਨਾਜ਼ਾਇਜ ਹਥਿਆਰਾਂ ਸਣੇ ਕਾਬੂ

08:53 AM Nov 29, 2023 IST
ਸੀਆਈਏ ਸਟਾਫ਼ ਵਲੋਂ ਕਾਬੂ ਕੀਤੇ ਨਸ਼ਾ ਤਸਕਰ। ਫੋਟੋ: ਮਲਕੀਅਤ ਸਿੰਘ

ਜਲੰਧਰ (ਪੱਤਰ ਪ੍ਰੇਰਕ): ਸੀਆਈਏ ਸਟਾਫ਼ ਜਲੰਧਰ ਦਿਹਾਤੀ ਦੀ ਪੁਲੀਸ ਨੇ 300 ਗ੍ਰਾਮ ਹੈਰੋਇਨ, 32 ਬੋਰ ਪਿਸਤੌਲ ਸਮੇਤ ਦੋ ਤਸਕਰਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਐੱਸਐੱਸਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀਆਈਏ ਸਟਾਫ ਜਲੰਧਰ-ਦਿਹਾਤੀ ਦੀ ਟੀਮ ਵੱਲੋਂ ਬਾਰਡਰ ਏਰੀਏ ਤੋਂ ਹੈਰੋਇਨ ਲਿਆ ਕੇ ਜਲੰਧਰ ਏਰੀਆ ਵਿੱਚ ਸਪਲਾਈ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਐੱਸਆਈ ਭੁਪਿੰਦਰ ਸਿੰਘ ਸੀਆਈਏ ਸਟਾਫ਼ ਜਲੰਧਰ-ਦਿਹਾਤੀ ਦੀ ਸਪੈਸ਼ਲ ਟੀਮ ਸਮੇਤ ਕਿਸ਼ਨਗੜ੍ਹ ਤੋਂ ਜੰਬਾ ਢਾਬੇ ਕੋਲ ਪੁੱਜੇ ਤਾਂ ਦੋ ਨੌਜਵਾਨ ਦਿਖਾਈ ਦਿੱਤੇ ਜਿਨ੍ਹਾਂ ਨੇ ਪੁਲੀਸ ਨੂੰ ਦੇਖ ਕੇ ਆਪਣੇ ਹੱਥਾਂ ਵਿੱਚ ਫੜੇ ਮੋਮੀ ਲਿਫਾਫੇ ਸੁੱਟ ਦਿੱਤੇ। ਨੌਜਵਾਨਾਂ ਨੂੰ ਐੱਸਆਈ ਭੁਪਿੰਦਰ ਸਿੰਘ ਨੇ ਸਾਥੀਆਂ ਦੀ ਮਦਦ ਨਾਲ ਕਾਬੂ ਕੀਤਾ। ਮੁਲਜ਼ਮਾਂ ਨੇ ਆਪਣੇ ਨਾਮ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਅਤੇ ਗੁਰਵਿੰਦਰ ਸਿੰਘ ਉਰਫ ਚੰਗਿਆੜੀ ਦੱਸਿਆ। ਸ਼ਮਸ਼ੇਰ ਸਿੰਘ ਉਰਫ ਸ਼ੇਰਾ ਵੱਲੋਂ ਸੁੱਟੇ ਮੋਮੀ ਲਿਫਾਫੇ ਵਿੱਚੋਂ 200 ਗ੍ਰਾਮ ਹੈਰੋਇਨ ਅਤੇ ਗੁਰਵਿੰਦਰ ਸਿੰਘ ਉਰਫ ਚੰਗਿਆੜੀ ਉਕਤ ਵੱਲੋਂ ਸੁੱਟੇ ਲਿਫਾਫੇ ਵਿੱਚੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਲੁਧਿਆਣਾ, ਮੋਗਾ, ਜਲੰਧਰ, ਤਰਨਤਾਰਨ ਅਤੇ ਅੰਮ੍ਰਿਤਸਰ ਵਿੱਚ ਹੈਰੋਇਨ ਦੀ ਸਪਲਾਈ ਕਰਦਾ ਹੈ ਜਿਸ ਦੇ ਵੱਡਾ ਭਰਾ ਰਵਿੰਦਰ ਸਿੰਘ ਉਰਫ ਭਿੰਦਾ ਖਿਲਾਫ਼ ਕਈ ਕੇਸ ਦਰਜ ਹਨ ਜੋ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਹੈ ਜੋ ਜੇਲ੍ਹ ਅੰਦਰੋਂ ਗ੍ਰਾਹਕਾਂ ਨੂੰ ਹੈਰੋਇਨ ਸਪਲਾਈ ਕਰਨ ਲਈ ਕਹਿੰਦਾ ਸੀ। ਮੁਲਜ਼ਮ ਨੇ ਦੱਸਿਆ ਕਿ ਉਸ ਨੂੰ ਹੈਰੋਇਨ ਦੀ ਇਹ ਖੇਪ ਅਰਜੁਨ ਵਾਸੀ ਤਰਨ ਤਾਰਨ ਨਾਮੀਂ ਵਿਅਕਤੀ ਨੇ ਦਿੱਤੀ ਸੀ ਜਿਸ ਨੂੰ ਜਲੰਧਰ ਪਹੁੰਚਾਉਣਾ ਸੀ। ਇਸ ਤੋਂ ਇਲਾਵਾ ਨਿਸ਼ਾਨਦੇਹੀ ’ਤੇ ਇੱਕ ਪਿਸਤੌਲ 32 ਬੋਰ ਸਮੇਤ 2 ਰੌਂਦ ਬਰਾਮਦ ਹੋਏ ਹਨ।

Advertisement

Advertisement