ਦੋ ਨਸ਼ਾ ਤਸਕਰ 3 ਕਿਲੋ ਅਫੀਮ ਸਮੇਤ ਕਾਬੂ
10:12 AM Sep 24, 2024 IST
ਪੱਤਰ ਪ੍ਰੇਰਕ
ਜਲੰਧਰ, 23 ਸਤੰਬਰ
ਆਦਮਪੁਰ ਪੁਲੀਸ ਨੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 3 ਕਿਲੋ ਅਫੀਮ ਬਰਾਮਦ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਅਮਨਦੀਪ ਸਿੰਘ ਉਰਫ਼ ਕਾਕਾ ਵਾਸੀ ਸ਼ਾਤੀ ਨਗਰ ਬਜਵਾੜਾ ਕਲਾਂ ਥਾਣਾ ਸਦਰ ਹੁਸ਼ਿਆਰਪੁਰ ਤੇ ਮਨਦੀਪ ਸਿੰਘ ਵਾਸੀ ਲੀਲਾ ਮੇਘ ਸਿੰਘ ਥਾਣਾ ਸਿੱਧਵਾਂ ਬੇਟ ਵਜੋਂ ਹੋਈ ਹੈ। ਐੱਸਐੱਸਪੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਦੁਸਹਿਰਾ ਗਰਾਊਂਡ ਚੌਂਕ ਅਲਾਵਲਪੁਰ ਨੇੜੇ ਰੁਟੀਨ ਚੈਕਿੰਗ ਦੌਰਾਨ ਪੁਲੀਸ ਟੀਮ ਨੇ ਹੌਂਡਾ ਐਕਟਿਵਾ ਸਕੂਟਰ ’ਤੇ ਸਵਾਰ ਦੋ ਸ਼ੱਕੀ ਵਿਅਕਤੀਆਂ ਨੂੰ ਰੋਕਿਆ। ਇਸ ’ਤੇ ਡਰਾਈਵਰ ਨੇ ਬੈਗ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਦੋਵਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ ਅਤੇ ਥੈਲਿਆਂ ਦੀ ਤਲਾਸ਼ੀ ਲੈਣ ’ਤੇ 3 ਕਿਲੋ ਅਫੀਮ ਬਰਾਮਦ ਹੋਈ। ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਅਫੀਮ ਦਾ ਕਾਰੋਬਾਰ ਜੇਲ੍ਹ ਦੇ ਅੰਦਰੋਂ ਹੀ ਸਰਗਨੇ ਵੱਲੋਂ ਕੀਤਾ ਜਾ ਰਿਹਾ ਸੀ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ।
Advertisement
Advertisement