For the best experience, open
https://m.punjabitribuneonline.com
on your mobile browser.
Advertisement

ਸੜਕ ਹਾਦਸਿਆਂ ਵਿੱਚ ਮਹਿਲਾ ਸਮੇਤ ਦੋ ਦੀ ਮੌਤ; ਚਾਰ ਜ਼ਖ਼ਮੀ

10:36 AM Apr 20, 2024 IST
ਸੜਕ ਹਾਦਸਿਆਂ ਵਿੱਚ ਮਹਿਲਾ ਸਮੇਤ ਦੋ ਦੀ ਮੌਤ  ਚਾਰ ਜ਼ਖ਼ਮੀ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 19 ਅਪਰੈਲ
ਇੱਥੇ ਵਾਪਰੇ ਦੋ ਸੜਕ ਹਾਦਸਿਆਂ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਚਾਰ ਜਣੇ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ ਇਕ ਸੜਕ ਹਾਦਸਾ ਆਰਮੀ ਗੇਟ ਪਟਿਆਲਾ ਕੋਲ ਵਾਪਰਿਆ। ਇਸ ਦੌਰਾਨ ਸਕੂਟਰ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ ਜਿਸ ਦੀ ਪਛਾਣ ਸ਼ੇਖ ਸਫੈਉਲਾ ਵਜੋਂ ਹੋਈ।
ਜਾਣਕਾਰੀ ਅਨੁਸਾਰ ਸ਼ੇਖ ਸਫੈਉਲਾ ਜਦੋਂ ਸਕੂਟਰ ’ਤੇ ਜਾ ਰਿਹਾ ਸੀ, ਤਾਂ ਸੜਕ ਦੇ ਦੂਜੇ ਪਾਸਿਊਂ ਆਈ ਇੱਕ ਇਨੋਵਾ ਗੱਡੀ ਡਿਵਾਈਡਰ ਪਾਰ ਕਰ ਕੇ ਉਸ ਦੀ ਸਕੂਟਰੀ ਵਿੱਚ ਆ ਕੇ ਵੱਜੀ। ਇਸ ਸਕੂਟਰੀ ਦੇ ਪਿੱਛੇ ਆ ਰਿਹਾ ਆਟੋ ਰਿਕਸ਼ਾ ਵੀ ਇਨ੍ਹਾਂ ਦੋਵਾਂ ਵਾਹਨਾਂ ਨਾਲ ਟਕਰਾ ਗਿਆ। ਸਿੱਟੇ ਵਜੋਂ ਹੀ ਇਸ ਵਿਅਕਤੀ ਦੀ ਮੌਤ ਹੋਈ। ਇਸ ਸਬੰਧੀ ਸਿਵਲ ਲਾਈਨ ਦੀ ਪੁਲੀਸ ਨੇ ਮ੍ਰਿਤਕ ਦੀ ਪਤਨੀ ਦੀ ਸ਼ਿਕਾਇਤ ਦੇ ਆਧਾਰ ’ਤੇ ਇਨੋਵਾ ਗੱਡੀ ਦੇ ਚਾਲਕ ਲਵਦੀਪ ਸਿੰਘ ਵਾਸੀ ਪਟਿਆਲਾ ਦੇ ਖਿਲਾਫ਼ ਧਾਰਾ 279, 304ਏ ਅਤੇ 427 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਸੇ ਤਰ੍ਹਾਂ ਥਾਣਾ ਘਨੌਰ ਦੇ ਖੇਤਰ ’ਚ ਵਾਪਰੇ ਦੂਜੇ ਸੜਕ ਹਾਦਸੇ ’ਚ ਕਾਰ ਸਵਾਰ ਮਹਿਲਾ ਦੀ ਮੌਤ ਹੋ ਗਈ। ਜਸਵੀਰ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਘਨੌਰ ਵਿੱਚ ਇੱਕ ਹੋਰ ਕਾਰ ਦੇ ਨਾਮਾਲੂਮ ਡਰਾਈਵਰ ਦੇ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਸ ਦੀ ਭੈਣ ਰਾਜਨਦੀਪ ਕੌਰ ਆਪਣੇ ਪਰਿਵਾਰ ਸਮੇਤ ਕਾਰ ’ਚ ਜਾ ਰਹੀ ਸੀ, ਤਾਂ ਟੀ-ਪੁਆਇੰਟ ਚੱਪੜ ਪਾਸ ਪਹੁਚੰਣ ’ਤੇ ਇੱਕ ਨਾਮਾਲੂਮ ਡਰਾਈਵਰ ਨੇ ਆਪਣੀ ਕਾਰ ਲਿਆ ਕੇ ਉਨ੍ਹਾਂ ਦੀ ਕਾਰ ਵਿੱਚ ਮਾਰੀ। ਇਸ ਦੌਰਾਨ ਕਾਰ ’ਚ ਸਵਾਰ ਉਸ ਦੀ ਮਾਤਾ ਬਲਜੀਤ ਕੌਰ ਦੀ ਮੌਤ ਹੋ ਗਈ ਅਤੇ ਮੁੱਦਈ ਦੀਆਂ ਦੋ ਭੈਣਾਂ ਰਾਜਨਦੀਪ ਕੌਰ ਅਤੇ ਰੁਪਿੰਦਰ ਕੌਰ ਸਮੇਤ ਭਾਣਜਾ ਮਨਉਸਤਤ ਸਿੰਘ ਦੇ ਕਾਫੀ ਸੱਟਾਂ ਲੱਗੀਆਂ।

Advertisement

Advertisement
Author Image

sukhwinder singh

View all posts

Advertisement
Advertisement
×