ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਰੰਟ ਲੱਗਣ ਕਾਰਨ ਦੋ ਦੀ ਮੌਤ

09:07 AM Jul 10, 2023 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਜੁਲਾਈ
ਇੱਥੇ ਅੱਜ ਦੋ ਵੱਖ ਵੱਖ ਇਲਾਕਿਆਂ ਵਿੱਚ ਕਰੰਟ ਲੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪੂਰਬੀ ਦਿੱਲੀ ਦੇ ਪ੍ਰੀਤ ਵਿਹਾਰ ਖੇਤਰ ਵਿੱਚ ਇੱਕ ਕੈਫੇ ਦੀ ਰਸੋਈ ਵਿੱਚ ਕੰਮ ਕਰਦੇ ਸਮੇਂ ਇੱਕ 60 ਸਾਲਾ ਮੁਲਾਜ਼ਮ ਨੂੰ ਕਰੰਟ ਲੱਗ ਗਿਆ। ਮ੍ਰਿਤਕ ਦੀ ਪਛਾਣ ਸਤੇਂਦਰ ਨੇਗੀ ਵਜੋਂ ਹੋਈ। ਜਦੋਂ ਉਹ ਕੈਫੇ ਦੇ ਰੈਕ ਵਿੱਚ ਭਾਂਡੇ ਰੱਖ ਰਿਹਾ ਸੀ ਤਾਂ ਰਸੋਈ ਵਿੱਚ ਗੀਜ਼ਰ ਪਾਵਰ ਬੋਰਡ ਰਾਹੀਂ ਰੈਕ ਵਿੱਚ ਕਰੰਟ ਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਨੇਗੀ ਪ੍ਰੀਤ ਵਿਹਾਰ ਦੇ ਬਲਾਕ ਏ ਵਿੱਚ ਕੈਫੇ ਵਿੱਚ ਚਪੜਾਸੀ ਵਜੋਂ ਕੰਮ ਕਰਦਾ ਸੀ। ਡਿਪਟੀ ਕਮਿਸ਼ਨਰ (ਪੂਰਬੀ) ਅਮ੍ਰਿਤਾ ਗੁਗੂਲੋਥ ਨੇ ਦੱਸਿਆ ਕਿ ਕ੍ਰਾਈਮ ਟੀਮ ਵੱਲੋਂ ਘਟਨਾ ਸਥਾਨ ਦਾ ਮੁਆਇਨਾ ਕੀਤਾ ਗਿਆ ਅਤੇ ਪ੍ਰੀਤ ਵਿਹਾਰ ਥਾਣੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ ਦੇ ਰਹਿਣ ਵਾਲਾ 28 ਸਾਲਾ ਮਹੀਪਤ ਨੂੰ ਪੂਰਬੀ ਦਿੱਲੀ ਦੇ ਸ਼ਕਰਪੁਰ ਖੇਤਰ ਵਿੱਚ ਇੱਕ ਮਿਠਾਈ ਦੀ ਦੁਕਾਨ ’ਤੇ ਕਰੰਟ ਲੱਗ ਗਿਆ। ਮਹੀਪਤ ਪਿਛਲੇ 15 ਸਾਲਾਂ ਤੋਂ ਇਸ ਦੁਕਾਨ ’ਤੇ ਕੰਮ ਕਰ ਰਿਹਾ ਸੀ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਘਟਨਾ ਸਮੇਂ ਉਹ ਦੂਜੀ ਮੰਜ਼ਿਲ ’ਤੇ ਕੰਮ ਕਰ ਰਿਹਾ ਸੀ। ਇਸ ਦੌਰਾਨ ਉਹ ਮਸਾਲੇ ਪੀਸਣ ਲਈ ਇਲੈਕਟ੍ਰਿਕ ਗ੍ਰਾਈਂਡਰ ਦੀ ਵਰਤੋਂ ਕਰ ਰਿਹਾ ਸੀ, ਜਿਸ ਤੋਂ ਉਸ ਨੂੰ ਕਰੰਟ ਲੱਗ ਗਿਆ। ਪੁਲੀਸ ਨੇ ਮਠਿਆਈ ਦੀ ਦੁਕਾਨ ਦੇ ਮਾਲਕ ਰਾਕੇਸ਼ ਗੁਪਤਾ ਅਤੇ ਉਸ ਦੇ ਪੁੱਤਰ ਨਵੇਸ਼ ਗੁਪਤਾ ਦੇ ਖ਼ਿਲਾਫ਼ ਥਾਣਾ ਸ਼ਕਰਪੁਰ ਵਿੱਚ ਕੇਸ ਦਰਜ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਵੀ ਸਾਕਸ਼ੀ ਆਹੂਜਾ (34) ਦੀ ਮੀਂਹ ਦੌਰਾਨ ਨਵੀਂ ਦਿੱਲੀ ਰੇਲਵੇ ਸਟੇਸ਼ਨ ਕੰਪਲੈਕਸ ’ਤੇ ਅਚਾਨਕ ਤਾਰ ਦੇ ਸੰਪਰਕ ਵਿੱਚ ਆਉਣ ਕਾਰਨ ਮੌਤ ਹੋ ਗਈ ਸੀ।

Advertisement

Advertisement
Tags :
ਕਰੰਟਕਾਰਨਲੱਗਣ