ਤਿੰਨ ਵਾਹਨਾਂ ਦੀ ਟੱਕਰ ’ਚ ਦੋ ਮੌਤਾਂ
07:11 AM Sep 01, 2023 IST
ਮਹਿਲ ਕਲਾਂ (ਨਵਕਿਰਨ ਸਿੰਘ): ਬਰਨਾਲਾ-ਲੁਧਿਆਣਾ ਮੁੱਖ ਮਾਰਗ ’ਤੇ ਮਹਿਲ ਕਲਾਂ ਨਜ਼ਦੀਕ ਕੰਟੇਨਰ, ਟਰੈਕਟਰ ਟਰਾਲੀ ਅਤੇ ਪਿਕਅਪ ਗੱਡੀ ਦਰਮਿਆਨ ਟੱਕਰ ਹੋ ਗਈ। ਇਸ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਇੱਕ ਭਰਿਆ ਕੰਟੇਨਰ, ਪਸ਼ੂਆਂ ਦੇ ਆਚਾਰ ਵਾਲੀਆਂ ਗੱਠਾ ਵਾਲੀ ਟਰੈਕਟਰ ਟਰਾਲੀ ਅਤੇ ਪਿਕਅੱਪ ਗੱਡੀ ਵਿੱਚ ਜਾ ਟਕਰਾਇਆ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਦੂਜੇ ਨੇ ਸਿਵਲ ਹਸਪਤਾਲ ਬਰਨਾਲਾ ਵਿੱਚ ਦਮ ਤੋੜ ਦਿੱਤਾ। ਡੀਐੱਸਪੀ ਮਹਿਲ ਕਲਾਂ ਕੰਵਲਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
Advertisement
Advertisement