ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚਿੱਟੇ ਦੀ ਓਵਰਡੋਜ਼ ਕਾਰਨ ਦੋ ਮੌਤਾਂ

07:53 AM Jul 23, 2023 IST

ਫ਼ਿਰੋਜ਼ਪੁਰ (ਨਿੱਜੀ ਪੱਤਰ ਪ੍ਰੇਰਕ): ਕਸਬਾ ਮੱਲਾਂਵਾਲਾ ’ਚ ਚਿੱਟੇ ਦੀ ਓਵਰਡੋਜ਼ ਕਾਰਨ 18 ਸਾਲਾ ਨੌਜਵਾਨ ਹਰਮਨਦੀਪ ਸਿੰਘ ਦੀ ਮੌਤ ਹੋ ਗਈ। ਉਸ ਦੇ ਪਿਤਾ ਨਸੀਬ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ 20 ਜੁਲਾਈ ਦੀ ਰਾਤ ਨੂੰ ਗੁਰਜੀਤ ਸਿੰਘ ਤੇ ਗੁਰਦਿੱਤਾ ਸਿੰਘ ਉਸ ਦੇ ਲੜਕੇ ਨੂੰ ਖੱਚਰ ਵਾਲਾ ਪਿੰਡ ’ਚ ਮੇਲਾ ਵੇਖਣ ਲਈ ਲੈ ਕੇ ਗਏ ਸਨ। ਅਗਲੇ ਦਨਿ ਉਸ ਦੀ ਲਾਸ਼ ਬੱਸ ਅੱਡੇ ਨੇੜਿਓਂ ਮਿਲੀ। ਲਾਸ਼ ਕੋਲ ਸਰਿੰਜ ਵੀ ਪਈ ਸੀ। ਪੁਲੀਸ ਨੇ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਮਾਨਸਾ (ਪੱਤਰ ਪ੍ਰੇਰਕ): ਇਸ ਦੌਰਾਨ ਮਾਨਸਾ ਵਿਚ ਅੱਜ ਦੇਰ ਸ਼ਾਮ ਨਸ਼ੇ ਦੀ ਵੱਧ‌ ਮਾਤਰਾ ਲੈਣ ਨਾਲ ਕੁਲਦੀਪ ਕੁਮਾਰ (32) ਪੁੱਤਰ ਲਛਮਣ ਦਾਸ, ਵਾਰਡ ਨੰਬਰ 9 ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਉਸ ਦੇ ਭਰਾ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ। ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਆਗੂ ਰਾਜਵਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਜਦ ਤਕ ਪੰਜਾਬ ਸਰਕਾਰ ਦਸ ਲੱਖ ਰੁਪਏ ਮੁਆਵਜ਼ਾ ਨਹੀਂ ਦਿੰਦੀ, ਸਸਕਾਰ ਨਹੀਂ ਕੀਤਾ ਜਾਵੇਗਾ।

Advertisement

Advertisement
Advertisement