For the best experience, open
https://m.punjabitribuneonline.com
on your mobile browser.
Advertisement

ਸੜਕ ਹਾਦਸਿਆਂਵਿੱਚ ਦੋ ਮੌਤਾਂ, ਦੋ ਜ਼ਖਮੀ

09:23 AM May 05, 2024 IST
ਸੜਕ ਹਾਦਸਿਆਂਵਿੱਚ ਦੋ ਮੌਤਾਂ  ਦੋ ਜ਼ਖਮੀ
Advertisement

ਪੱਤਰ ਪ੍ਰੇਰਕ
ਤਰਨ ਤਾਰਨ, 4 ਮਈ
ਇੱਥੇ ਬੀਤੀ ਸ਼ਾਮ ਤਰਨ ਤਾਰਨ-ਗੋਇੰਦਵਾਲ ਸੜਕ ’ਤੇ ਪਿੰਡ ਵੇਈਂਪੂਈਂ ਦੇ ਮੋੜ ਨੇੜੇ ਹੋਏ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੀ ਗਈ| ਮ੍ਰਿਤਕ ਦੀ ਪਛਾਣ ਗੁਰਚਰਨ ਸਿੰਘ (36) ਵਾਸੀ ਪੱਟੀ ਵਜੋਂ ਹੋਈ। ਉਹ ਪੱਟੀ ਦੀ ਅਦਾਲਤ ਵਿੱਚ ਤਮੀਲੀ (ਲੋਕਾਂ ਨੂੰ ਸੰਮਨ ਆਦਿ ਤਾਮੀਲ ਕਰਵਾਉਣਾ) ਵਜੋਂ ਤਾਇਨਾਤ ਸੀ| ਉਹ ਖਡੂਰ ਸਾਹਿਬ ਤੋਂ ਮੋਟਰਸਾਈਕਲ ’ਤੇ ਪੱਟੀ ਨੂੰ ਵਾਪਸ ਜਾ ਰਿਹਾ ਤਾਂ ਉਸ ਨੂੰ ਤਰਨ ਤਾਰਨ-ਗੋਇੰਦਵਾਲ ਸਾਹਿਬ ਸੜਕ ’ਤੇ ਵੇਈਂਪੁਈਂ ਦੇ ਮੋੜ ’ਤੇ ਤੇਜ਼ ਰਫ਼ਤਾਰ ਕਾਰ ਲਪੇਟ ਵਿੱਚ ਲੈ ਲਿਆ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ| ਉਸ ਦੇ ਚਾਚਾ ਬਲਵਿੰਦਰ ਸਿੰਘ ਦੇ ਬਿਆਨਾਂ ’ਤੇ ਗੋਇੰਦਵਾਲ ਸਾਹਿਬ ਥਾਣੇ ਵਿੱਚ ਕੇਸ ਦਰਜ ਹੋ ਗਿਆ। ਕਾਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ|
ਕਾਹਨੂੰਵਾਨ (ਪੱਤਰ ਪ੍ਰੇਰਕ): ਇੱਥੋਂ ਨੇੜੇ ਪਿੰਡ ਨੈਨੇਕੋਟ ਕੋਲ ਵਾਪਰੇ ਸੜਕ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਦੂਜਾ ਜ਼ਖਮੀ ਹੋ ਗਿਆ। ਸੇਵਾਮੁਕਤ ਅਧਿਆਪਕ ਮਲਕੀਤ ਸਿੰਘ ਅਤੇ ਖਜਾਨ ਸਿੰਘ ਪਿੰਡ ਚੱਕ ਯਾਕੂਬ ਦੋਵੇਂ ਮੋਪਿਡ ਉੱਤੇ ਅੱਡਾ ਕੋਟ ਟੋਡਰ ਮੱਲ ਵੱਲੋਂ ਆ ਰਹੇ ਸਨ। ਜਦੋਂ ਮਲਕੀਤ ਸਿੰਘ ਨੇ ਪਿੰਡ ਨੈਨੇਕੋਟ ਵੱਲ ਮੋੜ ਕੱਟਿਆ ਤਾਂ ਸਾਹਮਣੇ ਤੋਂ ਆ ਰਹੀ ਕਾਰ ਨੰਬਰ ਪੀਬੀ 10 ਏਐਚ 0084 ਜਿਸ ਦਾ ਚਾਲਕ ਹਰਪ੍ਰੀਤ ਸਿੰਘ ਵਾਸੀ ਭੈਣੀਵਾਲ ਸੀ ਨਾਲ ਸਿੱਧੀ ਟੱਕਰ ਹੋ ਗਈ। ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਲੈ ਕੇ ਜਾਂਦੇ ਸਮੇਂ ਰਸਤੇ ਵਿੱਚ ਮਲਕੀਤ ਸਿੰਘ ਦੀ ਮੌਤ ਹੋ ਗਈ ਅਤੇ ਖਜਾਨ ਸਿੰਘ ਨੂੰ ਨੇੜਲੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ਼ ਕਰਵਾ ਦਿੱਤਾ ਗਿਆ। ਕਾਰ ਚਾਲਕ ਦੀ ਪਤਨੀ ਵੀ ਜ਼ਖਮੀ ਹੋ ਗਈ ਸੀ ਜਿਸ ਨੂੰ ਰਾਹਗੀਰਾਂ ਦੀ ਮਦਦ ਨਾਲ ਨੇੜਲੇ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ।

Advertisement

Advertisement
Author Image

Advertisement
Advertisement
×