ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੱਸ ਤੇ ਥ੍ਰੀ-ਵ੍ਹੀਲਰ ਦੀ ਟੱਕਰ ਵਿੱਚ ਦੋ ਮੌਤਾਂ, ਸੱਤ ਜ਼ਖ਼ਮੀ

07:59 AM May 23, 2024 IST
ਪਿੰਡ ਚਹਿਲਾਂ ਨੇੜੇ ਟਰਾਲੇ ਨਾਲ ਟਕਰਾਈ ਬੱਸ ਦਾ ਦ੍ਰਿਸ਼।

ਪੱਤਰ ਪ੍ਰੇਰਕ
ਸ਼ਾਹਕੋਟ/ਸਮਰਾਲਾ, 22 ਮਈ
ਸ਼ਾਹਕੋਟ-ਮੋਗਾ ਰੋਡ ’ਤੇ ਪੰਜਾਬ ਰੋਡਵੇਜ਼ ਦੀ ਬੱਸ ਅਤੇ ਥ੍ਰੀ-ਵ੍ਹੀਲਰ ਦੀ ਹੋਈ ਟੱਕਰ ਵਿੱਚ ਔਰਤ ਸਣੇ ਦੋ ਜਣਿਆਂ ਦੀ ਮੌਤ ਹੋ ਗਈ, ਜਦੋਂਕਿ ਥ੍ਰੀ-ਵ੍ਹੀਲਰ ਸਵਾਰ ਸੱਤ ਸਵਾਰੀਆਂ ਜ਼ਖ਼ਮੀ ਹੋ ਗਈਆਂ। ਜ਼ਖ਼ਮੀਆਂ ਨੂੰ ਜਲੰਧਰ ਦੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਪੰਜਾਬ ਰੋਡਵੇਜ਼ ਬਟਾਲਾ ਡਿੱਪੂ ਦੀ ਬੱਸ ਸ਼ਾਹਕੋਟ ਤੋਂ ਮੋਗਾ ਵੱਲ ਜਾ ਰਹੀ ਸੀ, ਜਦੋਂਕਿ ਥ੍ਰੀ-ਵ੍ਹੀਲਰ ਸ਼ਾਹਕੋਟ ਵੱਲ ਆ ਰਿਹਾ ਸੀ। ਦੋਹਾਂ ਵਾਹਨਾਂ ਦੀ ਪਰਜੀਆਂ ਕਲਾਂ ਨੂੰ ਜਾਣ ਵਾਲੀ ਸੜਕ ਨੇੜੇ ਕੌਮੀ ਸ਼ਾਹਰਾਹ ਦੀ ਸਰਵਿਸ ਲੇਨ ਕੋਲ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ ਵਿੱਚ ਥ੍ਰੀ-ਵ੍ਹੀਲਰ ਚਾਲਕ ਚੇਤ ਰਾਮ (60) ਵਾਸੀ ਨਾਰੰਗਪੁਰ ਹੰਸੀ ਅਤੇ ਕਮਲਜੀਤ ਕੌਰ (53) ਪਤਨੀ ਲਾਲ ਚੰਦ ਵਾਸੀ ਫਾਜ਼ਿਲਵਾਲ ਦੀ ਮੌਤ ਹੋ ਗਈ ਜਦੋਂਕਿ ਕ੍ਰਿਸ਼ਨਾ ਦੇਵੀ (34) ਵਾਸੀ ਪਰਜੀਆਂ ਕਲਾਂ, ਅਮਨ (11) ਵਾਸੀ ਪਰਜੀਆਂ ਕਲਾਂ, ਬਾਨੋ (65) ਵਾਸੀ ਹਾਥੀਆਣਾ, ਕਸ਼ਮੀਰ ਸਿੰਘ (75) ਵਾਸੀ ਨਾਰੰਗਪੁਰ, ਹਰਦੀਸ਼ ਕੌਰ (65) ਵਾਸੀ ਨਾਰੰਗਪੁਰ ਅਤੇ ਲਖਵਿੰਦਰ ਕੌਰ (55) ਤੇ ਅਮਰਜੀਤ ਕੌਰ (65) ਵਾਸੀਆਨ ਰੌਤ ਜ਼ਖ਼ਮੀ ਹੋ ਗਈਆਂ।
ਉਧਰ, ਸਮਰਾਲਾ ਵਿੱਚ ਮੱਧ ਪ੍ਰਦੇਸ਼ ਦੇ ਸ਼ਹਿਰ ਇੰਦੌਰ ਤੋਂ ਚਾਰ ਧਾਮਾਂ ਦੀ ਯਾਤਰਾ ਲਈ ਚੱਲੀ ਬੱਸ ਅੱਜ ਸਵੇਰੇ ਕੌਮੀ ਮਾਰਗ ’ਤੇ ਘੁਲਾਲ ਟੌਲ ਪਲਾਜ਼ਾ ਕੋਲ ਸੜਕ ’ਤੇ ਖੜ੍ਹੇ ਟਰਾਲੇ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਦੋ ਔਰਤਾਂ ਦੀ ਮੌਤ ਹੋ ਗਈ, ਜਦੋਂਕਿ 20 ਤੋਂ ਵੱਧ ਸ਼ਰਧਾਲੂ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਅੱਜ ਸਵੇਰੇ 5 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ, ਜਦੋਂ ਕੌਮੀ ਮਾਰਗ ’ਤੇ ਲੋਹੇ ਦੀਆਂ ਚਾਦਰਾਂ ਨਾਲ ਲੱਦਿਆ ਇੱਕ ਟਰਾਲਾ ਸੜਕ ’ਤੇ ਖਰਾਬ ਹਾਲਤ ਵਿੱਚ ਖੜ੍ਹਾ ਸੀ।

Advertisement

ਸੜਕ ਹਾਦਸੇ ’ਚ ਪਰਿਵਾਰ ਦੇ ਤਿੰਨ ਜੀਅ ਹਲਾਕ

ਤਰਨ ਤਾਰਨ (ਪੱਤਰ ਪ੍ਰੇਰਕ):  ਕੌਮੀ ਸ਼ਾਹਰਾਹ ਨੰਬਰ 54 ’ਤੇ ਬੀਤੀ ਦੇਰ ਰਾਤ ਵਾਪਰੇ ਸੜਕ ਹਾਦਸੇ ਵਿੱਚ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ, ਜਦੋਂਕਿ ਇੱਕ ਹੋਰ ਜ਼ਖ਼ਮੀ ਹੋ ਗਿਆ| ਮ੍ਰਿਤਕਾਂ ਵਿਚ ਠੱਕਰਕੌੜਾ (ਨੇੜੇ ਪੱਟੀ) ਵਾਸੀ ਨਿਸ਼ਾਨ ਸਿੰਘ (45), ਉਸ ਦੀ ਪਤਨੀ ਰਾਜਵੰਤ ਕੌਰ (42) ਅਤੇ ਉਨ੍ਹਾਂ ਦਾ ਲੜਕਾ ਨਵਦੀਪ ਸਿੰਘ (17) ਸ਼ਾਮਲ ਹਨ| ਹਾਦਸੇ ਵਿੱਚ ਨਿਸ਼ਾਨ ਸਿੰਘ ਦਾ ਭਾਣਜਾ ਜਗਜੀਤ ਸਿੰਘ ਜ਼ਖ਼ਮੀ ਹੋ ਗਿਆ| ਮਿਲੀ ਜਾਣਕਾਰੀ ਅਨੁਸਾਰ ਪੀੜਤ ਪਰਿਵਾਰ ਚੰਡੀਗੜ੍ਹ ਤੋਂ ਪਰਤ ਰਿਹਾ ਸੀ|

Advertisement
Advertisement