For the best experience, open
https://m.punjabitribuneonline.com
on your mobile browser.
Advertisement

ਸੋਨੀਪਤ ਦੇ ਰੈਸਤਰਾਂ ’ਚੋਂ ਦੋ ਲਾਸ਼ਾਂ ਬਰਾਮਦ

07:59 AM Jan 23, 2024 IST
ਸੋਨੀਪਤ ਦੇ ਰੈਸਤਰਾਂ ’ਚੋਂ ਦੋ ਲਾਸ਼ਾਂ ਬਰਾਮਦ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਜਨਵਰੀ
ਸੋਮਵਾਰ ਸਵੇਰੇ ਸੋਨੀਪਤ ਦੇ ਇੱਕ ਰੈਸਤਰਾਂ ਵਿੱਚੋਂ ਦੋ ਲਾਸ਼ਾਂ ਅਰਧ ਨਗਨ ਹਾਲਤ ’ਚ ਮਿਲੀਆਂ ਹਨ। ਸਥਾਨਕ ਪੁਲੀਸ ਨੇ ਲਾਸ਼ਾਂ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤੀਆਂ ਤੇ ਵੱਖ-ਵੱਖ ਕੋਣਾਂ ਤੋਂ ਜਾਂਚ ਸ਼ੁਰੂ ਕੀਤੀ ਹੈ। ਪੁਲੀਸ ਮੁਤਾਬਕ ਵਿਅਕਤੀ ਦੀ ਪਛਾਣ ਦਿੱਲੀ ਦੇ ਅਸ਼ੋਕ ਵਿਹਾਰ ਦੇ 26 ਸਾਲਾ ਹਿਮਾਂਸ਼ੂ ਅਤੇ ਉਜ਼ਬੇਕਿਸਤਾਨ ਦੀ 32 ਸਾਲਾ ਅਬਦੁਲੇਵਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਹਿਮਾਂਸ਼ੂ ਅਤੇ ਅਬਦੁਲੇਵਾ ਨੇ ਐਤਵਾਰ ਰਾਤ ਕਰੀਬ 8:30 ਵਜੇ ਜ਼ਿਲ੍ਹੇ ਦੇ ਕਾਮੀ ਪਿੰਡ ’ਚ ਰੈਸਤਰਾਂ ‘ਮੇਰਾ ਗਾਓਂ ਮੇਰਾ ਦੇਸ਼’ ’ਚ ਆਏ ਸਨ। ਸੋਮਵਾਰ ਸਵੇਰੇ ਜਦੋਂ ਦੋਵੇਂ ਆਪਣੇ ਕਮਰੇ ਤੋਂ ਬਾਹਰ ਨਹੀਂ ਆਏ ਤਾਂ ਹੋਟਲ ਦੇ ਕਰਮਚਾਰੀਆਂ ਨੇ ਖਿੜਕੀ ਤੋਂ ਉਨ੍ਹਾਂ ਨੂੰ ਬੈੱਡ ’ਤੇ ਪਏ ਦੇਖਿਆ। ਉਨ੍ਹਾਂ ਸਾਰੀ ਜਾਣਕਾਰੀ ਪੁਲੀਸ ਨੂੰ ਦਿੱਤੀ। ਪੁਲੀਸ ਟੀਮ ਨੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ।

Advertisement

Advertisement
Advertisement
Author Image

joginder kumar

View all posts

Advertisement