ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਿੱਟਸਬਰਗ ਦੇ ਬਾਰ ਵਿਚ ਗੋਲੀਬਾਰੀ ’ਚ ਦੋ ਹਲਾਕ, 7 ਜ਼ਖ਼ਮੀ

08:11 AM Jun 03, 2024 IST

ਪੈੱਨ ਹਿਲਜ਼/ਐਕਰੋਨ (ਅਮਰੀਕਾ), 2 ਜੂਨ
ਪਿੱਟਸਬਰਗ ਦੇ ਬਾਰ ਵਿਚ ਹੋਈ ਗੋਲੀਬਾਰੀ ਵਿਚ ਦੋ ਵਿਅਕਤੀ ਹਲਾਕ ਤੇ ਸੱਤ ਹੋਰ ਜ਼ਖ਼ਮੀ ਹੋ ਗਏ। ਐਲੀਗੈਨੀ ਕਾਊਂਟੀ ਪੁਲੀਸ ਵਿਭਾਗ ਦੇ ਹੋਮੀਸਾਈਡ ਯੂਨਿਟ ਨੇ ਕਿਹਾ ਕਿ ਉਨ੍ਹਾਂ ਨੂੰ ਪੈੱਨ ਹਿਲਜ਼ ਦੇ ਬਾਲਰਜ਼ ਹੁੱਕਾ ਲੌਂਜ ਤੇ ਸਿਗਾਰ ਬਾਰ ਵਿਚ ਅੱਜ ਵੱਡੇ ਤੜਕੇ ਗੋਲੀਆਂ ਚੱਲਣ ਬਾਰੇ ਜਾਣਕਾਰੀ ਮਿਲੀ ਸੀ। ਬਾਰ ਵਿਚੋਂ ਇਕ ਮਹਿਲਾ ਤੇ ਪੁਰਸ਼ ਦੀਆਂ ਲਾਸ਼ਾਂ ਮਿਲੀਆਂ ਹਨ ਤੇ ਸੱਤ ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਜ਼ਖ਼ਮੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿਚੋਂ ਇਕ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ। ਕਾਊਂਟੀ ਪੁਲੀਸ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਮੁਤਾਬਕ ਬਾਰ ਵਿਚ ਦੋ ਧਿਰਾਂ ’ਚ ਹੋਈ ਤਕਰਾਰ ਮਗਰੋਂ ਇਕ ਤੋਂ ਵੱਧ ਵਿਅਕਤੀਆਂ ਨੇ ਗੋਲੀਆਂ ਚਲਾਈਆਂ। ਪੁਲੀਸ ਬਿਆਨ ਵਿਚ ਕਿਸੇ ਮਸ਼ਕੂਕ ਨੂੰ ਗ੍ਰਿਫ਼ਤਾਰ ਕਰਨ ਤੋਂ ਇਨਕਾਰ ਕੀਤਾ ਗਿਆ ਹੈ। ਇਸ ਦੌਰਾਨ ਓਹੀਓ ਦੇ ਐਕਰੌਨ ਵਿਚ ਸੜਕ ’ਤੇ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਜਾਨ ਜਾਂਦੀ ਰਹੀ ਜਦੋਂਕਿ 26 ਹੋਰ ਜ਼ਖ਼ਮੀ ਹੋ ਗਏੇ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਅੱਧੀ ਰਾਤ ਨੂੰ ਕੈਲੀ ਐਵੇਨਿਊ ਤੇ 8ਵੇਂ ਐਵੇਨਿਊ ’ਚ ਗੋਲੀਆਂ ਚੱਲੀਆਂ। ਸ਼ੁਰੂਆਤੀ ਰਿਪੋਰਟਾਂ ਮੁਤਾਬਕ 27 ਸਾਲਾ ਵਿਅਕਤੀ ਦੀ ਮੌਤ ਹੋ ਗਈ। -ਏਪੀ

Advertisement

Advertisement
Advertisement