ਵਿਆਹ ਤੋਂ ਦੋ ਦਿਨ ਬਾਅਦ ਮੁਟਿਆਰ ਨੇ ਖ਼ੁਦਕੁਸ਼ੀ ਕੀਤੀ
07:08 AM Dec 11, 2024 IST
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਦਸੰਬਰ
ਦੋ ਦਿਨ ਪਹਿਲਾਂ ਵਿਆਹ ਹੋਣ ਤੋਂ ਬਾਅਦ ਆਪਣੇ ਪੇਕੇ ਘਰੋਂ ਪਰਤੀ ਵਿਆਹੁਤਾ ਨੇ ਆਪਣੇ ਸਹੁਰੇ ਘਰ ਫਾਹਾ ਲੈ ਲਿਆ। ਮ੍ਰਿਤਕਾ ਦੀ ਪਛਾਣ ਆਰਤੀ (18) ਵਜੋਂ ਹੋਈ ਹੈ। ਪੁਲੀਸ ਅਨੁਸਾਰ ਆਰਤੀ ਦਾ ਵਿਆਹ ਦੋ ਦਿਨ ਪਹਿਲਾਂ ਹੀ ਟਿੱਬਾ ਰੋਡ ਸਥਿਤ ਸ਼ਿਵ ਸ਼ੰਕਰ ਕਲੋਨੀ ਵਿੱਚ ਤਾਰੀਸ਼ ਨਾਲ ਹੋਇਆ ਸੀ। ਆਰਤੀ ਵਿਆਹ ਤੋਂ ਬਾਅਦ ਫੇਰਾ ਪਾਉਣ ਲਈ ਧਰਮਪੁਰਾ ਸਥਿਤ ਆਪਣੇ ਪੇਕੇ ਘਰ ਗਈ ਸੀ। ਉਹ ਆਪਣੇ ਸਹੁਰੇ ਘਰ ਪਰਤੀ।
ਉਸ ਨੇ ਘਰ ਵਿੱਚ ਮੌਜੂਦ ਲੋਕਾਂ ਨੂੰ ਕੱਪੜੇ ਬਦਲਣ ਲਈ ਕਿਹਾ ਅਤੇ ਕਮਰੇ ਵਿੱਚ ਚਲੀ ਗਈ। ਕਾਫੀ ਦੇਰ ਤੱਕ ਉਹ ਵਾਪਸ ਨਹੀਂ ਆਈ, ਜਦੋਂ ਪਰਿਵਾਰਕ ਮੈਂਬਰ ਉਸ ਨੂੰ ਦੇਖਣ ਗਏ ਤਾਂ ਕਮਰਾ ਅੰਦਰੋਂ ਬੰਦ ਸੀ, ਜਦੋਂ ਪਰਿਵਾਰਕ ਮੈਂਬਰਾਂ ਨੇ ਰੋਸ਼ਨਦਾਨ ਰਾਹੀਂ ਦੇਖਿਆ ਤਾਂ ਆਰਤੀ ਨੇ ਫਾਹਾ ਲੈ ਲਿਆ ਸੀ। ਇਸ ਤੋਂ ਬਾਅਦ ਦਰਵਾਜ਼ਾ ਤੋੜਿਆ। ਟਿੱਬਾ ਥਾਣਾ ਪੁਲੀਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
Advertisement
Advertisement