ਪੰਜਾਬੀ ਲੈਕਚਰਾਰਾਂ ਲਈ ਦੋ ਰੋਜ਼ਾ ਵਰਕਸ਼ਾਪ
ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਅਗਸਤ
ਐੱਸਸੀਈਆਰਟੀ ਹਰਿਆਣਾ ਵੱਲੋਂ ਐਸਸੀਈਆਰਟੀ ਗੁਰੂਗ੍ਰਾਮ ਵਿੱਚ ਪੰਜਾਬੀ ਲੈਕਚਰਾਰਾਂ ਲਈ ਮੋਡਿਊਲ ਤਿਆਰ ਕਰਨ ਲਈ ਦੋ ਰੋਜ਼ਾ ਵਰਕਸ਼ਾਪ ਲਾਈ ਗਈ। ਪੰਜਾਬੀ ਰਿਸੋਰਸਪਰਸਨ ਟੀਮ ਦੀ ਅਗਵਾਈ ਡਾ. ਕਰਨੈਲ ਚੰਦ ਬੈਂਸ (ਲੈਕਚਰਾਰ, ਡਾਈਟ ਸ਼ਾਹਪੁਰ, ਕਰਨਾਲ) ਵੱਲੋਂ ਕੀਤੀ ਗਈ। ਵਰਕਸ਼ਾਪ ਵਿੱਚ ਡਾਈਟ ਮਤਾਣਾ ਜ਼ਿਲ੍ਹਾ ਫਤਿਹਾਬਾਦ ਤੋਂ ਡਾ. ਮਹਿੰਦਰ ਕੁਮਾਰ, ਡਾ. ਰੇਖਾ ਰਾਣੀ (ਲੈਕਚਰਾਰ, ਡਾਈਟ ਪਲਵਲ (ਕੁਰੂਕਸ਼ੇਤਰ), ਕਰਨਾਲ ਤੋਂ ਸੀਨੀਅਰ ਲੈਕਚਰਾਰ ਡਾ. ਗੁਰਦੀਪ ਸਿੰਘ, ਸਰਕਾਰੀ ਸਕੂਲ ਅਜਰਾਣਾ ਕਲਾਂ ਦੇ ਪੰਜਾਬੀ ਲੈਕਚਰਾਰ ਜਗਦੀਪ ਸਿੰਘ, ਸਰਕਾਰੀ ਸਕੂਲ ਲੁਹਾਰਾ ਲਾਡਵਾ ਦੀ ਪੰਜਾਬੀ ਲੈਕਚਰਾਰ ਮਨਪ੍ਰੀਤ ਕੌਰ ਨੇ ਹਿੱਸਾ ਲਿਆ। ਜ਼ਿਕਰਯੋਗ ਹੈ ਕਿ ਐੱਸਸੀਈਆਰਟੀ ਦੇ ਵਿਸ਼ੇਸ਼ ਸੱਦੇ ’ਤੇ ਪੰਜਾਬੀ ਹੈਲਪ ਲਾਈਨ ਦੇ ਪ੍ਰਧਾਨ ਪ੍ਰਕਾਸ਼ ਸਿੰਘ ਗਿੱਲ ਤੇ ਪੰਜਾਬੀ ਦੇ ਸੀਨੀਅਰ ਲੈਕਚਰਾਰ ਸੁਨੀਲ ਕੁਮਾਰ ਬੇਦੀ ਨੇ ਵਰਕਸ਼ਾਪ ਵਿਚ ਸ਼ਿਰਕਤ ਕੀਤੀ। ਗਿੱਲ ਨੇ ਟੀਮ ਨਾਲ ਆਪਣੇ ਅਨੁਭਵ ਸਾਂਝੇ ਕੀਤੇ। ਐੱਸਸੀਈਆਰਟੀ
ਗੁਰੂਗ੍ਰਾਮ ਦੀ ਅਕਾਦਮਿਕ ਵਿੰਗ ਇੰਚਾਰਜ ਸੁਨੀਤਾ ਯਾਦਵ ਨੇ ਕਾਰਜਸ਼ਾਲਾ ਵਿੱਚ ਹਿੱਸਾ ਲੈਣ ਵਾਲੇ ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ।