ਆਰੀਆ ਕੰਨਿਆ ਕਾਲਜ ਵਿੱਚ ਦੋ ਰੋਜ਼ਾ ਵਰਕਸ਼ਾਪ
07:42 AM Nov 07, 2024 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 6 ਨਵੰਬਰ
ਆਰੀਆ ਕੰਨਿਆ ਕਾਲਜ ਦੇ ਵਣਜ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਲਾਈ ਗਈ। ਇਸ ਮੌਕੇ ਵੱਖ-ਵੱਖ ਕਾਰਜਾਂ ਵਿੱਚ ਨਿਵੇਸ਼ ਤੇ ਪੋਰਟਫੋਲੀਓ ਪ੍ਰਬੰਧਨ ਵਿਸ਼ੇ ’ਤੇ ਵਿਦਿਆਰਥਣਾਂ ਦੀ ਅਗਵਾਈ ਲਈ ਵਣਜ ਵਿਭਾਗ ਦੀ ਮੁਖੀ ਸਹਾਇਕ ਪ੍ਰੋਫੈਸਰ ਡਾ. ਅੰਜੂ ਦੀ ਅਗਵਾਈ ਵਿੱਚ ਵਰਕਸ਼ਾਪ ਲਾਈ ਗਈ। ਇਸ ਵਿੱਚ ਬਤੌਰ ਮੁੱਖ ਬੁਲਾਰੇ ਦੀ ਭੂਮਿਕਾ ਵਿਸ਼ਵਦੀਪ ਸ਼ਰਮਾ, ਸਮਾਰਟ ਟਰੇਨਰ ਸੈਬੀ ਤੇ ਐੱਨਸੀਈਐੱਫ ਨੇ ਨਿਭਾਈ। ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਮੁੱਖ ਬੁਲਾਰੇ ਦਾ ਸਵਾਗਤ ਕੀਤਾ। ਪ੍ਰਿੰਸੀਪਲ ਨੇ ਕਿਹਾ ਕਿ ਅੱਜ ਦਾ ਯੁੱਗ ਆਰਥਿਕ ਜਾਗਰੂਕਤਾ ਤੇ ਸਮਝਦਾਰੀ ਨਾਲ ਨਿਵੇਸ਼ ਕਰਨ ਦਾ ਹੈ। ਇਸ ਲਈ ਨੌਜਵਾਨਾਂ ਨੂੰ ਸੋਚ ਸਮਝ ਕੇ ਖਰੀਦਦਾਰੀ ਕਰਨੀ ਚਾਹੀਦੀ ਹੈ। ਮੰਚ ਦਾ ਸੰਚਾਲਨ ਰਜਨੀ ਧਵਨ ਨੇ ਬਾਖੂਬੀ ਕੀਤਾ। ਇਸ ਮੌਕੇ ਸਹਾਇਕ ਪ੍ਰੋਫੈਸਰ ਵੀਨਾ, ਡਾ. ਰੋਜੀ ਮੌਜੂਦ ਸਨ।
Advertisement
Advertisement