ਡੀਏਵੀ ਸਕੂਲ ਵਿਚ ਦੋ ਰੋਜ਼ਾ ਅਧਿਆਪਕ ਸਿਖਲਾਈ ਵਰਕਸ਼ਾਪ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 4 ਅਕਤੂਬਰ
ਡੀਏਵੀ ਸੈਨਟੇਰੀ ਪਬਲਿਕ ਸਕੂਲ ਵਿੱਚ ਦੋ ਰੋਜ਼ਾ ਅਧਿਆਪਕ ਸਿਖਲਾਈ ਵਰਕਸ਼ਾਪ ਦੇ ਅੱਜ ਦੂਜੇ ਦਿਨ ਵੱਖ ਵੱਖ ਵਿਸ਼ਿਆਂ ਦੇ ਲਈ ਵੱਖ-ਵੱਖ ਪ੍ਰਯੋਗਾਂ, ਤਰੀਕਿਆਂ ਤੇ ਗਤੀਵਿਧੀਆਂ ਰਾਹੀਂ ਗਿਆਨ ਵਿੱਚ ਵਾਧਾ ਕੀਤਾ ਗਿਆ। ਇਸ ਦੌਰਾਨ ਅਧਿਆਪਕਾਂ ਨੂੰ ਦੱਸਿਆ ਕਿ ਵਿਦਿਆਰਥੀਆਂ ਨੂੰ ਮਜਬੂਤ ਤੇ ਸਮਰਥ ਕਿਵੇਂ ਬਣਾਉਣਾ ਹੈ ਅਤੇ ਉਨ੍ਹਾਂ ਅੰਦਰ ਜਾਣਨ ਦੀ ਤਾਂਘ ਕਿਵੇਂ ਪੈਦਾ ਕਰਨੀ ਹੈ। ਸਕੂਲ ਦੇ ਪ੍ਰਿੰਸੀਪਲ ਜੀਵਨ ਸ਼ਰਮਾ ਨੇ ਦੱਸਿਆ ਕਿ ਡੀਏਵੀ ਸੰਸਥਾਵਾਂ ਸਮੇਂ ਸਮੇਂ ’ਤੇ ਅਜਿਹੀਆਂ ਵਰਕਸ਼ਾਪਾਂ ਕਰਵਾਉਂਦੀਆਂ ਰਹਿੰਦੀਆਂ ਹਨ ਤਾਂ ਜੋ ਅਧਿਆਪਕਾਂ ਨੂੰ ਸਮੇਂ ਦਾ ਹਾਣੀ ਬਣਾਈ ਰੱਖਿਆ ਜਾ ਸਕੇ। ਸੰਸਥਾ ਦੀ ਖੇਤਰੀ ਅਫਸਰ ਸੁਮਨ ਨਿਝਾਵਨ ਤੇ ਕਲਸਟਰ ਪ੍ਰਮੁੱਖ ਗੀਤਕਾ ਜਸੂਜਾ ਦੀ ਦੇਖ ਰੇਖ ਵਿਚ ਕਾਰਜਸ਼ਾਲਾ ਦੀ ਸਮਾਪਤੀ ਹੋਈ। ਸ਼ਰਮਾ ਨੇ ਵੱਖ ਵੱਖ ਸਕੂਲਾਂ ਤੋਂ ਆਏ ਪ੍ਰਿੰਸੀਪਲਾਂ ਤੇ ਅਧਿਆਪਕਾਂ ਦਾ ਹੌਸਲਾ ਵਧਾਇਆ ਅਤੇ ਦੱਸਿਆ ਕਿ ਕਾਰਜਸ਼ਾਲਾ ਵਿਚ 8 ਸਕੂਲਾਂ ਦੇ ਕਰੀਬ 240 ਅਧਿਆਪਕਾਂ ਨੇ ਹਿੱਸਾ ਲਿਆ। ਇਸ ਮੌਕੇ ਪ੍ਰਿੰਸੀਪਲ ਕੰਵਲ ਗਾਬਾ, ਗਜਿੰਦਰ ਸ਼ਰਮਾ, ਸੰਜੇ ਸ਼ਰਮਾ, ਮਨੀਸ਼ਾ ਲਾਬਾਂ, ਮੋਨਿਕਾ ਭਾਟੀਆ, ਨਿਸ਼ਾਂਤ ਆਦਿ ਨੇ ਵੱਖ ਵੱਖ ਵਿਸ਼ਿਆਂ ਦਾ ਬਾਰੇ ਚਾਣਨਾ ਪਾਇਆ।