For the best experience, open
https://m.punjabitribuneonline.com
on your mobile browser.
Advertisement

ਬੱਸ ਕਾਮਿਆਂ ਦੀ ਦੋ ਰੋਜ਼ਾ ਹੜਤਾਲ ਮੁਲਤਵੀ

07:33 AM Mar 13, 2024 IST
ਬੱਸ ਕਾਮਿਆਂ ਦੀ ਦੋ ਰੋਜ਼ਾ ਹੜਤਾਲ ਮੁਲਤਵੀ
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 12 ਮਾਰਚ
‘ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ’ ਦੇ ਰੋਹ ਅੱੱਗੇ ਝੁਕਦਿਆਂ ਪੰਜਾਬ ਸਰਕਾਰ ਨੇ ਅੱਜ ਇਨ੍ਹਾਂ ਕਾਮਿਆਂ ਦੀਆਂ ਮੰੰਗਾਂ ਮੰਨ ਲਈਆਂ। ਇਸ ਦੇ ਚੱਲਦਿਆਂ ਯੂਨੀਅਨ ਵੱਲੋਂ ਉਲੀਕੀ ਗਈ ਦੋ ਰੋਜ਼ਾ ਸੂਬਾਈ ਹੜਤਾਲ ਵਾਪਸ ਲੈ ਲਈ ਗਈ ਹੈ। ਹੁਣ 13 ਮਾਰਚ ਨੂੰ ਵੀ ਸਰਕਾਰੀ ਬੱਸਾਂ ਆਮ ਵਾਂਗ ਚੱਲਣਗੀਆਂ। ਯੂਨੀਅਨ ਦੇ ਸੂਬਾਈ ਬੁਲਾਰੇ ਹਰਕੇਸ਼ ਵਿੱਕੀ ਪਟਿਆਲਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਯੂਨੀਅਨ ਦੇ ਸੂਬਾਈ ਪ੍ਰਧਾਨ ਰੇਸ਼ਮ ਸਿੰਘ ਗਿੱਲ, ਹੋਰ ਅਹੁਦੇਦਾਰਾਂ ਅਤੇ ਟਰਾਂਸਪੋਰਟ ਵਿਭਾਗ ਦੇ ਸੂਬਾਈ ਡਾਇਰੈਕਟਰ ਤੇ ਪੀਆਰਟੀਸੀ ਦੇ ਐੱਮਡੀ ਵਿਚਾਲੇ ਮੀਟਿੰਗ ਹੋਈ। ਇਸ ਦੌਰਾਨ ਰਿਜੈਕਟ ਸਾਥੀ ਅਤੇ ਪਨਬੱਸ ਦੇ ਬਲੈਕਲਿਸਟ ਸਾਥੀਆਂ ਨੂੰ ਬਹਾਲ ਕਰਨ, ਘੱਟ ਤਨਖਾਹ ਵਾਲੇ ਮੁਲਾਜ਼ਮਾਂ ਨੂੰ ਫਾਰਗੀ ਸਮੇਂ ਦੀ ਤਨਖਾਹ ’ਤੇ ਬਹਾਲ ਕਰਨ ਦਾ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਕੰਟਰੈਕਟ ਮੁਲਾਜ਼ਮਾਂ ਨੂੰ ਉਨ੍ਹਾਂ ਦਾ ਕੰਟਰੈਕਟ ਰੀਸਟੋਰ ਕਰਨ ਸਬੰਧੀ ਸਰਕਾਰ ਕੋਲੋਂ ਮਨਜ਼ੂਰੀ ਲੈਣ ਅਤੇ ਡਿਊਟੀ ’ਤੇ ਲੈਣ ਦਾ ਵੀ ਭਰੋਸਾ ਦਿੱਤਾ ਗਿਆ। ਤਨਖਾਹ ’ਚ ਵਾਧੇ ਅਤੇ ਕੰਡੀਸ਼ਨਾਂ ਸਬੰਧੀ ਕਮੇਟੀ ਬਣਾ ਦਿੱਤੀ ਗਈ ਹੈ। 2021 ਵਿੱਚ ਜੋ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਆਊਟਸੋਰਸ ਨੂੰ ਕੰਟਰੈਕਟ ’ਤੇ ਕਰਨ ਸਬੰਧੀ ਪਾਲਿਸੀ ਬਣਾਈ ਗਈ ਸੀ, ਸਬੰਧੀ ਸਰਕਾਰ ਵੱਲੋਂ ਸਹਿਮਤੀ ਪ੍ਰਗਟਾਈ ਗਈ ਹੈ। ਪੀਆਰਟੀਸੀ ਵਿੱਚ ਛੁੱਟੀਆਂ ਅਤੇ ਰੈਸਟਾਂ ਦੀ ਆ ਰਹੀ ਦਿੱਕਤ ਸਬੰਧੀ ਵੀ ਐੱਮਡੀ ਵੱਲੋਂ ਮਸਲੇ ਦੇ ਹੱਲ ਦਾ ਯਕੀਨ ਦਿਵਾਇਆ ਗਿਆ। ਇਸੇ ਤਰ੍ਹਾਂ ਕੁਝ ਹੋਰ ਮੰਗਾਂ ’ਤੇ ਵੀ ਦੋਵਾਂ ਧਿਰਾਂ ’ਚ ਸਹਿਮਤੀ ਬਣਨ ’ਤੇ ਦੋ ਰੋਜ਼ਾ ਹੜਤਾਲ ਵਾਪਸ ਲੈ ਲਈ ਗਈ ਹੈ। ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।

Advertisement

Advertisement
Advertisement
Author Image

joginder kumar

View all posts

Advertisement