For the best experience, open
https://m.punjabitribuneonline.com
on your mobile browser.
Advertisement

ਪੀਏਯੂ ਵਿੱਚ ਗੰਨੇ ਬਾਰੇ ਦੋ ਰੋਜ਼ਾ ਕੌਮੀ ਵਰਕਸ਼ਾਪ ਸ਼ੁਰੂ

08:04 AM Oct 22, 2024 IST
ਪੀਏਯੂ ਵਿੱਚ ਗੰਨੇ ਬਾਰੇ ਦੋ ਰੋਜ਼ਾ ਕੌਮੀ ਵਰਕਸ਼ਾਪ ਸ਼ੁਰੂ
ਕੌਮੀ ਵਰਕਸ਼ਾਪ ਦੌਰਾਨ ਵਿਚਾਰ ਸਾਂਝੇ ਕਰਦਾ ਹੋਇਆ ਮਾਹਿਰ।
Advertisement

ਸਤਵਿੰਦਰ ਬਸਰਾ
ਲੁਧਿਆਣਾ, 21 ਅਕਤੂਬਰ
ਇੱਥੇ ਪੀ.ਏ.ਯੂ. ਵਿਚ ਗੰਨੇ ਬਾਰੇ ਸਰਬ ਭਾਰਤੀ ਸਾਂਝੇ ਖੋਜ ਪ੍ਰਾਜੈਕਟ ਦੀ ਦੋ ਰੋਜ਼ਾ ਕੌਮੀ ਵਰਕਸ਼ਾਪ ਸ਼ੁਰੂ ਹੋਈ। ਹਰ ਦੋ ਸਾਲਾਂ ਵਿੱਚ ਕਰਵਾਈ ਜਾਣ ਵਾਲੀ ਇਸ ਵਰਕਸ਼ਾਪ ਵਿੱਚ ਦੇਸ਼ ਭਰ ਤੋਂ ਗੰਨੇ ਦੇ ਮਾਹਿਰ, ਵੱਖ-ਵੱਖ ਉੱਚ ਸੰਸਥਾਵਾਂ ਦੇ ਅਧਿਕਾਰੀ, ਗੰਨਾ ਖੋਜ ਕੇਂਦਰਾਂ ਦੇ ਨਿਰਦੇਸ਼ਕ ਅਤੇ ਸੈਂਕੜੇ ਡੈਲੀਗੇਟ ਭਾਗ ਲੈ ਰਹੇ ਹਨ। ਆਰੰਭਕ ਸੈਸ਼ਨ ਵਿੱਚ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਫਸਲ ਵਿਗਿਆਨ ਬਾਰੇ ਉਪ ਨਿਰਦੇਸ਼ਕ ਜਨਰਲ ਡਾ. ਤਿਲਕ ਰਾਜ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨਾਲ ਗੰਨੇ ਬਾਰੇ ਸਰਬ ਭਾਰਤੀ ਖੋਜ ਪ੍ਰਾਜੈਕਟ ਦੇ ਸੰਚਾਲਕ ਡਾ. ਦਿਨੇਸ਼ ਸਿੰਘ, ਡਾ. ਆਰ ਵਿਸ਼ਵਨਾਥਨ, ਡਾ. ਪੀ ਗੋਬਿੰਦਰਾਜ, ਡਾ. ਪ੍ਰਸ਼ਾਂਤਾ ਦਾਸ ਅਤੇ ਡਾ. ਗੁਰਜੀਤ ਸਿੰਘ ਮਾਂਗਟ ਤੋਂ ਇਲਾਵਾ ਡਾ. ਗੁਲਜ਼ਾਰ ਸਿੰਘ ਸੰਘੇੜਾ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਸਨ। ਡਾ. ਗੋਸਲ ਨੇ ਕਿਹਾ ਕਿ ਕਣਕ-ਝੋਨੇ ਦੇ ਫਸਲੀ ਚੱਕਰ ਦੀ ਸੁਰੱਖਿਆ ਨੇ ਗੰਨੇ ਦੀ ਬਿਜਾਈ ਨੂੰ ਢਾਹ ਲਾਈ ਹੈ। ਡਾ. ਵਿਸ਼ਵਨਾਥਨ ਨੇ ਗੰਨੇ ਦੇ ਉਤਪਾਦਨ ਦੇ ਮੌਜੂਦਾ ਦ੍ਰਿਸ਼ ਬਾਰੇ ਗੱਲ ਕੀਤੀ। ਡਾ. ਗੋਬਿੰਦਰਾਜ ਨੇ ਰਾਸ਼ਟਰੀ ਪੱਧਰ ’ਤੇ ਕਿਸਮਾਂ ਦੇ ਵਿਕਾਸ ਲਈ ਜੈਨੇਟਿਕ ਪਛਾਣ ਦੀ ਪ੍ਰਕਿਰਿਆ ਬਾਰੇ ਦੱਸਿਆ। ਡਾ. ਪ੍ਰਸ਼ਾਂਤਾ ਦਾਸ ਨੇ ਇਸ ਫ਼ਸਲ ਦੀਆਂ ਨਵੀਆਂ ਕਿਸਮਾਂ ਦੇ ਵਿਕਾਸ ਤੇ ਕਾਸ਼ਤ ਲਈ ਮਸ਼ੀਨੀ ਬੌਧਿਕਤਾ ਵੱਲ ਪਰਤਣ ਦਾ ਸੱਦਾ ਦਿੱਤਾ। ਪ੍ਰਾਜੈਕਟ ਦੇ ਸੰਚਾਲਕ ਡਾ. ਦਿਨੇਸ਼ ਸਿੰਘ ਨੇ ਪ੍ਰਾਜੈਕਟ ਦੇ ਉਦੇਸ਼, ਪ੍ਰਾਪਤੀਆਂ ਅਤੇ ਖੋਜ ਸਰਗਰਮੀਆਂ ਸਾਂਝੀਆਂ ਕੀਤੀਆਂ। ਪੀ.ਏ.ਯੂ. ਦੇ ਕਾਰਜਕਾਰੀ ਨਿਰਦੇਸ਼ਕ ਖੋਜ ਡਾ. ਗੁਰਜੀਤ ਸਿੰਘ ਮਾਂਗਟ ਨੇ ਚੀਨੀ ਉਦਯੋਗ ਦੀ ਲੋੜ ਅਨੁਸਾਰ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀਆਂ ਕਿਸਮਾਂ ਸੀ ਓ ਪੀ ਬੀ-95, ਸੀ ਓ ਪੀ ਬੀ-96 ਅਤੇ ਸੀ ਓ ਪੀ ਬੀ-98 ਦਾ ਜ਼ਿਕਰ ਕੀਤਾ। ਇਸ ਮੌਕੇ ਪਦਮਸ਼੍ਰੀ ਪੰਡਿਤ ਬਕਸ਼ੀ ਰਾਮ ਅਤੇ ਖੇਤੀਬਾੜੀ ਦੇ ਕਮਿਸ਼ਨਰ ਡਾ. ਪੀ ਕੇ ਸਿੰਘ ਸਮੇਤ ਸਮੁੱਚੇ ਪ੍ਰਧਾਨਗੀ ਮੰਡਲ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

Advertisement

Advertisement
Advertisement
Author Image

Advertisement