ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਦੀ ਸ਼ੁਰੂਆਤ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 19 ਜਨਵਰੀ
ਪੁਲੀਸ ਵੱਲੋਂ ਸ਼ੁਰੂ ਕੀਤੇ ‘ਅਪਰੇਸ਼ਨ ਸੰਪਰਕ’ ਤਹਿਤ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਅਤੇ ਖੇਡਾਂ ਨਾਲ ਜੋੜਨ ਹਿੱਤ ਕੀਤੇ ਜਾ ਰਹੇ ਕਾਰਜਾਂ ਤਹਿਤ ਪੁਲੀਸ ਕਮਿਸ਼ਨਰੇਟ ਅੰਮ੍ਰਿਤਸਰ ਵੱਲੋਂ ਅੰਮ੍ਰਿਤਸਰ ਦੇ ਪੁਰਾਤਨ ਫੁੱਟਬਾਲ ਕਲੱਬ ਯੰਗਸਟਾਰ ਫੁੱਟਬਾਲ ਕਲੱਬ ਦੇ ਸਹਿਯੋਗ ਨਾਲ ਸਥਾਨਕ ਗੁਰੂ ਨਾਨਕ ਸਟੇਡੀਅਮ ਵਿੱਚ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਦੀ ਅੱਜ ਸ਼ੁਰੂਆਤ ਹੋਈ। ਟੂਰਨਾਮੈਂਟ ਦਾ ਰਸਮੀ ਉਦਘਾਟਨ ਪੁਲੀਸ ਦੇ ਡੀਸੀਪੀ ਜਗਜੀਤ ਸਿੰਘ ਵਾਲੀਆ ,ਸ਼ਿਵਦਰਸ਼ਨ ਸਿੰਘ ਸੰਧੂ ਏ.ਸੀ.ਪੀ. ਕਮਲਜੀਤ ਸਿੰਘ ਏ.ਸੀ.ਪੀ. ਅਤੇ ਸੁਖਚੈਨ ਸਿੰਘ ਪ੍ਰਧਾਨ ਡੀ.ਐਫ.ਏ., ਹਰਜਿੰਦਰ ਸਿੰਘ ਟੈਨੀ ਖਹਿਰਾ, ਸਬ ਇੰਸਪੈਕਟਰ ਗੁਰਮੀਤ ਸਿੰਘ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ।
ਡੀਸੀਪੀ ਨੇ ਕਿਹਾ ਕਿ ਪੁਲੀਸ ਪ੍ਰਸਾਸ਼ਨ ਜਿਥੇ ਨਸ਼ੇ ਦੇ ਵਪਾਰੀਆਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਲੜਾਈ ਲੜਨ ਲਈ ਵਚਨਬੱਧ ਹੈ, ਉੱਥੇ ਹੀ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੋੜਨ ਲਈ ਖੇਡ ਮੁਕਾਬਲੇ ਕਰਵਾ ਕੇ ਨਸ਼ਿਆਂ ਦੀ ਬੁਰਾਈ ਨੂੰ ਖਤਮ ਕਰਨ ਦਾ ਹੋਕਾ ਦਿੱਤਾ ਹੈ।
ਇਸ ਮੌਕੇ ਹੋਏ ਮੁਕਾਬਲਿਆਂ ਵਿੱਚ ਖਾਲਸਾ ਕਲੱਬ ਨੇ ਫੁੱਟਬਾਲ ਕੋਚਿੰਗ ਸੈਂਟਰ ਕਾਲਾ ਅਫਗਾਨਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਫੁੱਟਬਾਲ ਕਲੱਬ ਪੰਡੋਰੀ ਰਣ ਸਿੰਘ, ਯੰਗ ਸਟਾਰ ਫੁੱਟਬਾਲ ਕਲੱਬ ਅੰਮ੍ਰਿਤਸਰ ਨੇ ਲਾਇਲਪੁਰ ਖਾਲਸਾ ਕਾਲਜ ਅਤੇ ਸਿੱਖਿਆ ਵਿਭਾਗ ਅੰਮ੍ਰਿਤਸਰ ਦੀ ਟੀਮ ਨੇ ਪੰਜਾਬ ਸਪੋਰਟਿੰਗ ਅਕੈਡਮੀ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ। ਇਸ ਮੌਕੇ ਕੌਂਸਲਰ ਹਰਜੀਤ ਸਿੰਘ ਸਹਿਜਰਾ, ਜਤਿੰਦਰ ਸਿੰਘ ਮੋਤੀ ਭਾਟੀਆ ਤੇ ਦਲਬੀਰ ਸਿੰਘ ਮੰਮਣਕੇ, ਹਰਜਿੰਦਰ ਸਿੰਘ ਸੰਧੂ, ਮਾ. ਦਿਲਬਾਗ ਸਿੰਘ, ਪਲਵਿੰਦਰ ਸਿੰਘ ਅਟਵਾਲ, ਸਵਰਾਜ ਸਿੰਘ ਸ਼ਾਮ, ਸੁਖਚੈਨ ਸਿੰਘ ਗਿੱਲ, ਪਰਮਿੰਦਰ ਸਿੰਘ ਸਰਪੰਚ, ਸਚਿਨ ਸ਼ਰਮਾ, ਗੁਰਪ੍ਰੀਤ ਸਿੰਘ ਗੁਰੂ, ਸਤਨਾਮ ਸਿੰਘ ਸਕੱਤਰ ਆਲ ਇੰਡੀਆ ਡਿਫੈਂਸ ਵਰਕਰਜ਼ ਫੈਡਰੇਸ਼ਨ ਅਤੇ ਪੰਜਾਬ ਪੁਲੀਸ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।