For the best experience, open
https://m.punjabitribuneonline.com
on your mobile browser.
Advertisement

ਦੋ-ਰੋਜ਼ਾ ਫਲਾਵਰ ਤੇ ਬੇਬੀ ਸ਼ੋਅ ਸਮਾਪਤ

07:40 AM Feb 26, 2024 IST
ਦੋ ਰੋਜ਼ਾ ਫਲਾਵਰ ਤੇ ਬੇਬੀ ਸ਼ੋਅ ਸਮਾਪਤ
ਐਤਵਾਰ ਨੂੰ ਰੋਜ਼ ਗਾਰਡਨ ਵਿੱਚ ਕਰਵਾਏ ਗਏ ਮੁਕਾਬਲੇ ’ਚ ਹਿੱਸਾ ਲੈਂਦੇ ਹੋਏ ਬੱਚੇ। -ਫੋੋਟੋ: ਹਿਮਾਂਸ਼ੂ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 25 ਫਰਵਰੀ
ਸਨਅਤੀ ਸ਼ਹਿਰ ਦਾ ਨਹਿਰੂ ਰੋਜ਼ ਗਾਰਡਨ ਐਤਵਾਰ ਨੂੰ ਰੰਗ ਬਿਰੰਗੇ ਫੁੱਲਾਂ ਨਾਲ ਮਹਿਕ ਉਠਿਆ। ਵੱਡੀ ਗਿਣਤੀ ਵਿੱਚ ਲੋਕ ਨਗਰ ਨਿਗਮ ਲੁਧਿਆਣਾ ਵੱਲੋਂ ਕਰਵਾਏ ਗਏ ਦੋ ਰੋਜ਼ਾਨਾਂ ਫਲਾਵਰ ਤੇ ਬੇਬੀ ਸ਼ੋਅ ਵਿੱਚ ਹਿੱਸਾ ਲੈਣ ਦੇ ਲਈ ਪੁੱਜੇ। ਇਸ ਮੌਕੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਮੁੱਖ ਮਹਿਮਾਨ ਵੱਜੋਂ ਪੁੱਜੇ। ਐਤਵਾਰ ਨੂੰ ਬੇਬੀ ਸ਼ੋਅ, ਕੱਟ ਫਲਾਵਰ ਮੁਕਾਬਲੇ, ਰੰਗੋਲੀ, ਪੇਂਟਿੰਗ ਮੁਕਾਬਲੇ ਸਣੇ ਵੱਖ-ਵੱਖ ਵਰਗਾਂ ਦੇ ਮੁਕਾਬਲੇ ਕਰਵਾਏ ਗਏ। ਦੋ ਰੋਜ਼ਾ ਸ਼ੋਅ ਦੇ ਦੂਜੇ ਅਤੇ ਆਖਰੀ ਦਿਨ ਇਨਾਮ ਵੰਡ ਸਮਾਗਮ ਵਿੱਚ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਜੇਤੂਆਂ ਨੂੰ ਸਰਟੀਫਿਕੇਟ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। ਇਸ ਫਲਾਵਰ ਸ਼ੋਅ ਤੇ ਬੇਬੀ ਸ਼ੋਅ ਵਿੱਚ ਵੱਖ-ਵੱਖ ਵਰਗਾਂ ਤਹਿਤ ਕਰਵਾਏ ਗਏ ਮੁਕਾਬਲਿਆਂ ਲਈ ਕੁੱਲ 341 ਐਂਟਰੀਆਂ ਹਾਸਲ ਹੋਈਆਂ ਸਨ, ਜਿਨ੍ਹਾਂ ਵਿੱਚ ਪੌਟ ਫਲਾਵਰ ਮੁਕਾਬਲਾ, ਕੱਟ ਫਲਾਵਰ ਮੁਕਾਬਲਾ, ਬੇਬੀ ਸ਼ੋਅ, ਰੰਗੋਲੀ, ਪੇਂਟਿੰਗ ਆਦਿ ਸ਼ਾਮਲ ਸਨ। ਮੁਕਾਬਲਿਆਂ ਵਿਚ ਸਕੂਲੀ ਵਿਦਿਆਰਥੀਆਂ, ਸਰਕਾਰੀ ਵਿਭਾਗਾਂ, ਸੰਸਥਾਵਾਂ, ਵਿਅਕਤੀਆਂ ਆਦਿ ਨੇ ਹਿੱਸਾ ਲਿਆ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਦੇ ਮਾਹਿਰਾਂ ਸਣੇ ਮਾਹਿਰਾਂ ਦੇ ਪੈਨਲ ਵੱਲੋਂ ਜੇਤੂਆਂ ਦੀ ਚੋਣ ਕੀਤੀ ਗਈ ਸੀ। ਜੇਤੂਆਂ ਦੇ ਨਾਲ-ਨਾਲ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਜੱਜਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਆਪਣੀ ਪਤਨੀ ਕਮਲਦੀਪ ਸ਼ਰਮਾ ਦੇ ਨਾਲ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਐਲਾਨ ਕੀਤਾ ਕਿ ਫਲਾਵਰ ਐਂਡ ਬੇਬੀ ਸ਼ੋਅ ਹੁਣ ਹਰ ਸਾਲ ਮਨਾਇਆ ਜਾਵੇਗਾ। ਇਸ ਮੌਕੇ ਨਗਰ ਨਿਗਮ ਨਿਗਰਾਨ ਇੰਜਨੀਅਰ ਸੰਜੈ ਕੰਵਰ, ਕਾਰਜਕਾਰੀ ਇੰਜਨੀਅਰ ਮਨਜੀਤਇੰਦਰ ਸਿੰਘ ਹਾਜ਼ਰ ਸਨ।

Advertisement

Advertisement
Author Image

Advertisement
Advertisement
×