ਲੋਕ ਸਭਾ ’ਚ ਸੰਵਿਧਾਨ ਬਾਰੇ ਦੋ ਰੋਜ਼ਾ ਚਰਚਾ ਅੱਜ ਤੋਂ
06:24 AM Dec 13, 2024 IST
Advertisement
ਨਵੀਂ ਦਿੱਲੀ: ਲੋਕ ਸਭਾ ’ਚ ਭਲਕੇ ਸ਼ੁੱਕਰਵਾਰ ਨੂੰ ਸੰਵਿਧਾਨ ਬਾਰੇ ਚਰਚਾ ਹੋਵੇਗੀ। ਸੂਤਰਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ਨਿਚਰਵਾਰ ਨੂੰ ਚਰਚਾ ਦਾ ਜਵਾਬ ਦਿੱਤਾ ਜਾ ਸਕਦਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਲੋਕ ਸਭਾ ’ਚ ਸੰਵਿਧਾਨ ਬਾਰੇ ਚਰਚਾ ਦੀ ਸ਼ੁਰੂਆਤ ਕਰਨਗੇ। ਸੰਵਿਧਾਨ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਵਿਸ਼ੇਸ਼ ਚਰਚਾ ਪ੍ਰਸ਼ਨਕਾਲ ਖ਼ਤਮ ਹੋਣ ਮਗਰੋਂ ਸ਼ੁਰੂ ਹੋਵੇਗੀ। ਭਾਜਪਾ ਤੇ ਕਾਂਗਰਸ ਨੇ 13 ਅਤੇ 14 ਦਸੰਬਰ ਲਈ ਵ੍ਹਿੱਪ ਜਾਰੀ ਕਰਦਿਆਂ ਆਪਣੇ ਮੈਂਬਰਾਂ ਨੂੰ ਲੋਕ ਸਭਾ ’ਚ ਹਾਜ਼ਰ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਦੋ ਰੋਜ਼ਾ ਚਰਚਾ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੀਟਿੰਗ ਕਰਕੇ ਇਸ ਬਾਰੇ ਰਣਨੀਤੀ ਬਣਾਈ। ਮੀਟਿੰਗ ’ਚ ਅਮਿਤ ਸ਼ਾਹ, ਰਾਜਨਾਥ ਸਿੰਘ, ਜੇਪੀ ਨੱਢਾ ਅਤੇ ਹੋਰ ਆਗੂ ਹਾਜ਼ਰ ਸਨ। -ਪੀਟੀਆਈ
Advertisement
Advertisement
Advertisement