ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੰਡੀਗੜ੍ਹ ਵਿੱਚ ਦੋ ਦਿਨਾਂ ‘ਡਾਕ ਉਤਸਵ-2024’ ਸ਼ੁਰੂ

06:33 AM Oct 24, 2024 IST

ਚੰਡੀਗੜ੍ਹ: ਚੰਡੀਗੜ੍ਹ ਡਾਕ ਡਿਵੀਜ਼ਨ ਵੱਲੋਂ ਸੈਕਟਰ-38 ਵਿੱਚ ਸਥਿਤ ਰਾਣੀ ਲਕਸ਼ਮੀ ਬਾਈ ਮਹਿਲਾ ਭਵਨ ਵਿੱਚ ਦੋ ਦਿਨਾਂ ‘ਡਾਕ ਉਤਸਵ-2024’ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਕਰ ਤੇ ਆਬਕਾਰੀ ਵਿਭਾਗ ਦੀ ਕਮਿਸ਼ਨਰ ਗਰਿਮਾ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਪੰਜਾਬ ਪੋਸਟਲ ਸਰਕਲ ਦੇ ਡਾਇਰੈਕਟਰ ਡਾਕ ਸੇਵਾ (ਹੈੱਡਕੁਆਰਟਰ) ਪਦਮਗੰਧਾ ਮਿਸ਼ਰਾ, ਡਾਇਰੈਕਟਰ (ਵਿੱਤ) ਜਿਤਿਨ ਬਾਂਸਲ ਅਤੇ ਸੀਨੀਅਰ ਸੁਪਰਡੈਂਟ ਪੋਸਟ ਆਫਿਸ ਚੰਡੀਗੜ੍ਹ ਹਰਜਿੰਦਰ ਸਿੰਘ ਭੱਟੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਇਸ ਸਮਾਗਮ ਵਿੱਚ ਸ਼ਹਿਰ ਦੇ 23 ਸਕੂਲਾਂ ਵਿੱਚੋਂ ਕੁੱਲ 196 ਵਿਦਿਆਰਥੀਆਂ ਨੇ ਲੇਖ ਲਿਖਣ ਅਤੇ ਸਟੈਂਪ ਡਿਜ਼ਾਈਨਿੰਗ ਦੇ ਮੁਕਾਬਲੇ ਵਿੱਚ ਭਾਗ ਲਿਆ। ਸਮਾਗਮ ਵਿੱਚ ਸਕੂਲੀ ਬੱਚਿਆਂ ਸਮੇਤ 18 ਡਾਕ ਟਿਕਟਾਂ ਦੇ ਕੁੱਲ 43 ਫਰੇਮਾਂ ਦੀ ਪ੍ਰਦਰਸ਼ਨੀ ਲਗਾਈ ਗਈ। -ਟਨਸ

Advertisement

Advertisement