ਐੱਨਸੀਸੀ ਆਰਮੀ ਵਿੰਗ ਵਿੱਚ ਦਾਖ਼ਲੇ ਲਈ ਦੋ-ਰੋਜ਼ਾ ਕੈਂਪ
07:16 AM Sep 07, 2024 IST
Advertisement
ਰਾਜਪੁਰਾ: ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿੱਚ ਸੈਸ਼ਨ 2024-27 ਲਈ ਐੱਨਸੀਸੀ ਵਿਭਾਗ ਦੇ ਮੁਖੀ ਲੈਫ਼ਟੀਨੈਂਟ ਡਾ. ਜੈਦੀਪ ਸਿੰਘ ਦੀ ਅਗਵਾਈ ਹੇਠ ਆਰਮੀ ਵਿੰਗ ਵਿੱਚ ਕੈਡੇਟਸ ਦੇ ਦਾਖ਼ਲੇ ਲਈ ਦੋ ਰੋਜ਼ਾ ਕੈਂਪ ਲਗਾਇਆ ਗਿਆ। ਵਿਦਿਆਰਥੀਆਂ ਦੀ ਐੱਨਸੀਸੀ ਵਿੱਚ ਚੋਣ ਲਈ 5 ਪੰਜਾਬ ਬਟਾਲੀਅਨ ਐੱਨਸੀਸੀ ਪਟਿਆਲਾ ਤੋਂ ਸੂਬੇਦਾਰ ਕਦਮ ਅਤੇ ਕੰਪਨੀ ਹੌਲਦਾਰ ਮੇਜਰ ਮਨੋਜ ਕੁਮਾਰ ਵਿਸ਼ੇਸ਼ ਤੌਰ ’ਤੇ ਕੈਂਪ ਵਿੱਚ ਪਹੁੰਚੇ। ਕਾਲਜ ਦੇ ਵੱਖ-ਵੱਖ ਵਿਭਾਗਾਂ ਤੋਂ ਗ੍ਰੈਜੂਏਸ਼ਨ ਦੇ ਪਹਿਲੇ ਸਾਲ ਵਿੱਚ ਦਾਖਲ ਹੋਏ ਲਗਭਗ 100 ਦੇ ਕਰੀਬ ਵਿਦਿਆਰਥੀਆਂ ਨੇ ਇਸ ਦਾਖ਼ਲੇ ਲਈ ਹਿੱਸਾ ਲਿਆ।ਡਾ. ਜੈਦੀਪ ਸਿੰਘ ਨੇ ਦੱਸਿਆ ਕਿ ਕਾਲਜ ਦੇ ਕੁੱਲ 16 ਵਿਦਿਆਰਥੀਆਂ ਦੀ ਐਨਸੀਸੀ ਵਿੱਚ ਚੋਣ ਹੋਈ। ਕਾਲਜ ਪ੍ਰਿੰਸੀਪਲ ਚੰਦਰ ਪ੍ਰਕਾਸ਼ ਨੇ ਕੈਂਪ ਵਿੱਚ ਸ਼ਿਰਕਤ ਕਰਕੇ ਬੱਚਿਆਂ ਦੀ ਹੌਸਲਾ-ਅਫ਼ਜ਼ਾਈ ਕੀਤੀ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement