ਮੁੰਬਈ ’ਚ ਇਮਾਰਤ ਦਾ ਹਿੱਸਾ ਡਿੱਗਣ ਕਾਰਨ ਬੱਚੇ ਸਣੇ ਦੋ ਮੌਤਾਂ
11:33 AM Jun 10, 2024 IST
ਮੁੰਬਈ, 10 ਜੂਨ
ਮੁੰਬਈ ਵਿਚ ਐਤਵਾਰ ਰਾਤ 11.10 ਵਜੇ ਵਿਕਰੋਲੀ ਇਲਾਕੇ ਦੇ ਕੈਲਾਸ਼ ਬਿਜ਼ਨਸ ਪਾਰਕ ਵਿਚ ਉਸਾਰੀ ਅਧੀਨ ਪੰਜ ਮੰਜ਼ਿਲਾ ਇਮਾਰਤ ਦਾ ਹਿੱਸਾ ਡਿੱਗਣ ਕਾਰਨ ਬੱਚੇ ਸਣੇ ਦੋ ਮੌਤਾਂ ਹੋ ਗਈਆਂ। ਐਤਵਾਰ ਰਾਤ ਮੁੰਬਈ ਦੇ ਕਈ ਹਿੱਸਿਆਂ 'ਚ ਭਾਰੀ ਮੀਂਹ ਪਿਆ। ਅੱਗ ਬੁਝਾਊ ਵਿਭਾਗ ਦੇ ਪਹੁੰਚਣ ਤੋਂ ਪਹਿਲਾਂ ਸਥਾਨਕ ਲੋਕ 38 ਸਾਲਾ ਵਿਅਕਤੀ ਅਤੇ 10 ਸਾਲਾ ਲੜਕੇ ਨੂੰ ਰਾਜਾਵਾੜੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
Advertisement
Advertisement
Related News
Advertisement