For the best experience, open
https://m.punjabitribuneonline.com
on your mobile browser.
Advertisement

ਬਰਸਾਤੀ ਨਾਲੇ ’ਚ ਦੋ ਬੱਚੇ ਡਿੱਗੇ

08:23 AM Jul 17, 2024 IST
ਬਰਸਾਤੀ ਨਾਲੇ ’ਚ ਦੋ ਬੱਚੇ ਡਿੱਗੇ
Advertisement

ਪੀਪੀ ਵਰਮਾ
ਪੰਚਕੂਲਾ, 16 ਜੁਲਾਈ
ਇੱਥੇ ਸੈਕਟਰ-16 ’ਚ ਸਥਿਤ ਇੰਦਰਾ ਕਲੋਨੀ ਵਿੱਚ ਦੋ ਬੱਚੇ ਨਾਲੇ ਵਿੱਚ ਡਿੱਗ ਗਏ। ਇਨ੍ਹਾਂ ’ਚੋਂ ਇਕ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਜਦੋਂਕਿ ਦੂਜਾ ਅਜੇ ਲਾਪਤਾ ਹੈ। ਜਾਣਕਾਰੀ ਅਨੁਸਾਰ 10 ਸਾਲਾ ਸਿਮਰਤ ਅਤੇ ਵਰੁਣ ਨਾਲੇ ਦੇ ਨੇੜੇ ਖੇਡ ਰਹੇ ਸਨ। ਇਸ ਦੌਰਾਨ ਸਿਮਰਤ ਦਾ ਪੈਰ ਤਿਲਕਣ ਕਾਰਨ ਉਹ ਨਾਲੇ ਵਿੱਚ ਡਿੱਗ ਗਿਆ ਉਸ ਦੇ ਪਿੱਛੇ ਵਰੁਣ ਵੀ ਡਿੱਗ ਗਿਆ। ਵਰੁਣ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਤੇ ਸਿਮਰਤ ਦੀ ਐੱਨਡੀਆਰਐੱਫ ਟੀਮ ਵੱਲੋਂ ਭਾਲ ਕੀਤੀ ਜਾ ਰਹੀ ਹੈ। ਚੰਡੀਗੜ੍ਹ ਦੇ ਵਿਕਾਸ ਨਗਰ ਤੇ ਬਲਟਾਣਾ ਰਾਹੀਂ ਜ਼ੀਰਕਪੁਰ ਤੱਕ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਬੱਚੇ ਦੇ ਪਿਤਾ ਮੋਨੂੰ ਨੇ ਦੱਸਿਆ ਕਿ ਉਸ ਦੀ ਪਤਨੀ ਨਹੀਂ ਹੈ ਅਤੇ ਉਹ ਦੋਵੇਂ ਬੱਚਿਆਂ ਦਾ ਪਾਲਣ-ਪੋਸ਼ਣ ਇਕੱਲਾ ਕਰ ਰਿਹਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।

Advertisement

Advertisement
Advertisement
Author Image

sukhwinder singh

View all posts

Advertisement