For the best experience, open
https://m.punjabitribuneonline.com
on your mobile browser.
Advertisement

ਲੜਕੀਆਂ ਦੇ ਸਕੂਲ ਆਉਣ-ਜਾਣ ਲਈ ਦੋ ਬੱਸਾਂ ਭੇਟ

07:57 AM Jul 07, 2024 IST
ਲੜਕੀਆਂ ਦੇ ਸਕੂਲ ਆਉਣ ਜਾਣ ਲਈ ਦੋ ਬੱਸਾਂ ਭੇਟ
ਬੱਸਾਂ ਰਵਾਨਾ ਕਰਦੇ ਹੋੋਏ ਸਹਿਯੋਗੀ ਸੱਜਣ ਅਤੇ ਸਕੂਲ ਸਟਾਫ।
Advertisement

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 6 ਜੁਲਾਈ
ਜ਼ਿਲ੍ਹਾ ਮਾਲੇਰਕੋਟਲਾ ਅਧੀਨ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹਥਨ ਵਿੱਚ ਪੜ੍ਹਦੀਆਂ ਸਕੂਲ ਨੇੜਲੇ 15 ਪਿੰਡਾਂ ਦੀਆਂ 200 ਵਿਦਿਆਰਥਣਾਂ ਨੂੰ ਸਕੂਲ ਆਉਣ-ਜਾਣ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਪਿੰਡ ਹਥਨ ਵਾਸੀਆਂ ,ਵਿਦੇਸ਼ਾਂ ਵਿੱਚ ਵਸਦੇ ਪਿੰਡ ਵਾਸੀਆਂ ਅਤੇ ਸਕੂਲ ਸਟਾਫ਼ ਨੇ ਆਪਸੀ ਸਹਿਯੋਗ ਨਾਲ ਸਕੂਲ ਲਈ ਦੋ ਬੱਸਾਂ ਖ਼ਰੀਦੀਆਂ ਹਨ। ਮੌਕੇ ’ਤੇ ਹਾਜ਼ਰ ਸਹਿਯੋਗੀ ਸੱਜਣਾਂ ਨੇ ਸਕੂਲ ਵਿੱਚ ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਇਨ੍ਹਾਂ ਬੱਸਾਂ ਨੂੰ ਲਾਗਲੇ ਪਿੰਡਾਂ ਤੋਂ ਵਿਦਿਆਰਥਣਾਂ ਨੂੰ ਸਕੂਲ ਲਿਆਉਣ ਲਈ ਝੰਡੀ ਦੇ ਕੇ ਰਵਾਨਾ ਕਰਨ ਤੋਂ ਪਹਿਲਾਂ ਸਕੂਲ ਮੁਖੀ ਨੂੰ ਬੱਸਾਂ ਦੀਆਂ ਚਾਬੀਆਂ ਸੌਂਪੀਆਂ।
ਸਕੂਲ ਮੁਖੀ ਰਮਨਦੀਪ ਕੌਰ ਵੜੈਚ ਨੇ ਦੱਸਿਆ ਕਿ ਬੱਸਾਂ ਦਾ ਪ੍ਰਬੰਧ ਕਰਨ ਲਈ 320 ਤੋਂ ਵੱਧ ਸੱਜਣਾਂ ਵੱਲੋਂ ਲਗਪਗ 23 ਲੱਖ ਰੁਪਏ ਦੀ ਰਾਸ਼ੀ ਸਕੂਲ ਨੂੰ ਭੇਟ ਕੀਤੀ ਗਈ ਸੀ। ਇਸ ਕਾਰਜ ਵਿੱਚ ਪੰਜਾਬੀ ਵਿਸ਼ੇ ਦੇ ਅਧਿਆਪਕ ਕੁਲਦੀਪ ਸਿੰਘ ਮਰਾਹੜ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ। ਗੁਰਮੇਲ ਸਿੰਘ ਯੂਐੱਸਏ ਵੱਲੋਂ ਐੱਨਆਰ ਆਈਜ਼ ਵੀਰਾਂ ਨੂੰ ਪ੍ਰੇਰਿਤ ਕਰਕੇ ਇਸ ਕਾਰਜ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਗਿਆ। ਸ੍ਰੀਮਤੀ ਵੜੈਚ ਨੇ ਸਾਰੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ। ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਜਸਵਿੰਦਰ ਕੌਰ ਨੇ ਇਸ ਕਾਰਜ ਲਈ ਸਕੂਲ ਮੁਖੀ ਰਮਨਦੀਪ ਕੌਰ ਵੜੈਚ ਨੂੰ ਵਧਾਈ ਦਿੱਤੀ।
ਇਸ ਮੌਕੇ ਮਹੰਤ ਗੋਪਾਲ ਦਾਸ, ਬਾਬਾ ਜਗਜੀਤ ਸਿੰਘ ਕਲੇਰਾਂ,ਗੁਰਨਾਮ ਸਿੰਘ, ਹਾਕਮ ਸਿੰਘ, ਅਰਸ਼ਦੀਪ ਸ਼ਰਮਾ ਘਨੌਰ,ਗੁਰਜੀਤ ਸਿੰਘ, ਗੁਰਪ੍ਰੀਤ ਸਿੰਘ, ਪੰਚ ਨਿਰਮਲ ਸਿੰਘ,ਲਾਭ ਸਿੰਘ ਸੰਗਾਲੀ,ਗ਼ਫ਼ੂਰ ਖਾਂ, ਗੁਰਚਰਨ ਸਿੰਘ, ਕਮਲਜੀਤ ਸਿੰਘ , ਧੰਨਾ ਸਿੰਘ, ਬਾਬੂ ਖਾਂ ਹਾਜ਼ਰ ਸਨ।

Advertisement

Advertisement
Advertisement
Author Image

sukhwinder singh

View all posts

Advertisement