ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਾਣੀ ਦੀ ਡਿੱਗੀ ਵਿੱਚ ਡੁੱਬਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ

10:51 AM Jul 27, 2023 IST

ਪੱਤਰ ਪ੍ਰੇਰਕ
ਏਲਨਾਬਾਦ, 26 ਜੁਲਾਈ
ਇਲਾਕੇ ਦੇ ਪਿੰਡ ਕਾਸ਼ੀ ਕਾ ਬਾਸ ਵਿੱਚ ਅੱਜ ਸ਼ਾਮ ਵੇਲੇ ਪਾਣੀ ਦੀ ਡਿੱਗੀ ਵਿੱਚ ਡੁੱਬਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਰਮਜ਼ਾਨ ਖ਼ਾਨ (14) ਅਤੇ ਉਸ ਦਾ ਛੋਟਾ ਭਰਾ ਮਾਂਗੇ ਖ਼ਾਨ (12) ਪੁੱਤਰ ਦੋਨੀ ਖ਼ਾਨ ਤੇ ਇੱਕ ਹੋਰ ਲੜਕਾ ਖੇਡਦੇ ਹੋਏ ਪਿੰਡ ਦੇ ਕੋਲ ਬਣੀ ਪਾਣੀ ਦੀ ਡਿੱਗੀ ਕੋਲ ਚਲੇ ਗਏ। ਉੱਥੇ ਇੱਕ ਬੱਚੇ ਦਾ ਪੈਰ ਤਿਲਕਣ ਕਰ ਕੇ ਉਹ ਡਿੱਗੀ ਵਿੱਚ ਡਿੱਗ ਗਿਆ, ਜਦੋਂ ਕਿ ਉਸ ਦੇ ਭਰਾ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਡਿੱਗੀ ਵਿੱਚ ਡੁੱਬ ਗਿਆ। ਉਨ੍ਹਾਂ ਨਾਲ ਖੇਡ ਰਹੇ ਤੀਜੇ ਬੱਚੇ ਨੇ ਘਰ ਪਹੁੰਚ ਕੇ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ। ਪਰਿਵਾਰਕ ਮੈਂਬਰਾਂ ਨੇ ਮੌਕੇ ’ਤੇ ਪਹੁੰਚ ਕੇ ਦੋਹਾਂ ਬੱਚਿਆਂ ਨੂੰ ਡਿੱਗੀ ’ਚੋਂ ਬਾਹਰ ਕੱਢ ਕੇ ਏਲਨਾਬਾਦ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਦੋਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਦੋਵੇਂ ਬੱਚੇ ਛੇਵੀਂ ਜਮਾਤ ਵਿੱਚ ਪੜ੍ਹਦੇ ਸਨ।

Advertisement

Advertisement