ਦੋ ਪੁਸਤਕਾਂ ਲੋਕ ਅਰਪਣ
ਪੱਤਰ ਪ੍ਰੇਰਕ
ਤਰਨ ਤਾਰਨ, 3 ਫਰਵਰੀ
ਪੰਜਾਬੀ ਸਾਹਿਤ ਸਭਾ ਤੇ ਸੱਭਿਆਚਾਰਕ ਕੇਂਦਰ ਵੱਲੋਂ ਅੱਜ ਇੱਥੋਂ ਦੀ ਭਾਈ ਮੋਹਣ ਸਿੰਘ ਵੈਦ ਯਾਦਗਾਰੀ ਲਾਇਬਰੇਰੀ ਵਿੱਚ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਦੋ ਪੁਸਤਕਾਂ ਦਾ ਲੋਕ ਅਰਪਣ ਕੀਤਾ ਗਿਆ| ਸਭਿਆਚਾਰਕ ਕੇਂਦਰ ਦੇ ਸਰਪ੍ਰਸਤ ਬਲਬੀਰ ਸਿੰਘ ਭੈਲ ਦੀ ਅਗਵਾਈ ਵਿੱਚ ਕਰਵਾਇਆ ਇਹ ਕਵੀ ਦਰਬਾਰ ਸਾਹਿਤਕਾਰ ਮਨਮੋਹਨ ਸਿੰਘ ਬਾਸਰਕੇ ਦੀ ਯਾਦ ਨੂੰ ਸਮਰਪਿਤ ਸੀ। ਇਨ੍ਹਾਂ ਪੁਸਤਕਾਂ ਵਿੱਚ ਪੰਜਾਬੀ ਸਾਹਿਤ ਸਭਾ ਅਤੇ ਸਥਾਨਕ ਸਭਿਆਚਾਰਕ ਕੇਂਦਰ ਦੇ ਸਾਂਝੇ ਸਾਹਿਤਿਕ ਸੰਗ੍ਰਹਿ ‘19 ਕਲਮਾਂ, 72 ਰੰਗ’ ਅਤੇ ਇਲਾਕੇ ਨਾਲ ਸਬੰਧਿਤ ਸਾਹਿਤਕਾਰ ਜਸਵਿੰਦਰ ਸਿੰਘ ਢਿੱਲੋਂ ਦੀ ਕਿਤਾਬ ‘ਦਲਦਲ’ ਸ਼ਾਮਲ ਸਨ| ਇਸ ਮੌਕੇ ਕਵੀ ਦਰਬਾਰ ਅਵਤਾਰ ਸਿੰਘ ਗੋਇੰਦਵਾਲ, ਬਲਬੀਰ ਸਿੰਘ ਬੇਲੀ, ਹਰਕੀਰਤ ਸਿੰਘ, ਗੁਰਜਿੰਦਰ ਸਿੰਘ ਬਘਿਆੜੀ, ਹਰਭਜਨ ਸਿੰਘ ਭਗਰੱਥ, ਸੁਖਦੇਵ ਸਿੰਘ ਸਾਬੀ ਵਲਟੋਹਾ, ਗੁਲਜ਼ਾਰ ਸਿੰਘ ਖੇੜਾ ਜੰਡਿਆਲਾ ਗੁਰੂ, ਦੀਦਾਰ ਸਿੰਘ ਲਾਇਬਰੇਰੀਅਨ, ਜਸਵਿੰਦਰ ਸਿੰਘ ਮਾਣੋਚਾਹਲ, ਬਲਬੀਰ ਸਿੰਘ ਭੈਲ, ਜਸਵਿੰਦਰ ਸਿੰਘ ਢਿੱਲੋ, ਜਗਰੂਪ ਸਿੰਘ, ਅਮਨ ਚਾਹਲ, ਜਸਵਿੰਦਰ ਝਬਾਲ, ਕਰਮਜੀਤ ਸਿੰਘ ਬਾਸਰਕੇ ਨੇ ਆਪਣੀਆਂ ਮੌਲਿਕ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਸਭਿਆਚਾਰਕ ਕੇਂਦਰ ਨਾਲ ਸਬੰਧਿਤ ਜਸਬੀਰ ਸਿੰਘ ਝਬਾਲ’ ਦੇ ਮਾਤਾ ਸੁਰਜੀਤ ਕੌਰ ਦੇ ਅਕਾਲ ਚਲਾਣੇ ’ਤੇ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।