ਬਨੂੜ ਖੇਤਰ ’ਚ ‘ਆਪ’ ਦੇ ਦੋ ਬਲਾਕ ਪ੍ਰਧਾਨ ਸਰਪੰਚੀ ਦੀ ਚੋਣ ਹਾਰੇ
ਕਰਮਜੀਤ ਸਿੰਘ ਚਿੱਲਾ
ਬਨੂੜ, 15 ਅਕਤੂਬਰ
ਬਨੂੜ ਖੇਤਰ ਵਿੱਚ ‘ਆਪ’ ਦੇ ਦੋ ਬਲਾਕ ਪ੍ਰਧਾਨ ਸਰਪੰਚੀ ਦੀ ਚੋਣ ਹਾਰ ਗਏ। ਬਾਕੀ ਪਿੰਡਾਂ ਵਿੱਚ ਵੀ ਸਰਪੰਚੀ ਦੇ ਨਤੀਜੇ ਵੀ ਰਲਵੇਂ-ਮਿਲਵੇਂ ਰਹੇ। ਜੇਤੂ ਉਮੀਦਵਾਰਾਂ ਨੇ ਧਾਰਮਿਕ ਸਥਾਨਾਂ ’ਤੇ ਮੱਥੇ ਟੇਕੇ। ਪਿੰਡਾਂ ਵਿੱਚ ਜੇਤੂ ਜਲੂਸ ਕੱਢੇ, ਪਟਾਕੇ ਅਤੇ ਆਤਿਸ਼ਬਾਜ਼ੀ ਚਲਾ ਕੇ ਖੁਸ਼ੀ ਮਨਾਈ। ਪਿੰਡ ਕਰਾਲਾ ਵਿੱਚ ‘ਆਪ’ ਦੇ ਬਲਾਕ ਪ੍ਰਧਾਨ ਗੁਰਜੀਤ ਸਿੰਘ ਨੂੰ 254 ਵੋਟਾਂ ਦੇ ਫ਼ਰਕ ਨਾਲ ਹਰਾਇਆ। ਇਸੇ ਤਰ੍ਹਾਂ ਪਿੰਡ ਜਲਾਲਪੁਰ ਵਿੱਚ ‘ਆਪ’ ਦਾ ਬਲਾਕ ਪ੍ਰਧਾਨ ਸਤਨਾਮ ਸਿੰਘ ਚੋਣ ਹਾਰ ਗਿਆ। ਉਸ ਨੂੰ ਭੁਪਿੰਦਰ ਸਿੰਘ ਬਿੱਟੂ ਨੇ ਹਰਾਇਆ।
ਪਿੰਡ ਸਲੇਮਪੁਰ ਨੱਗਲ ਵਿੱਚ ਪਰਮਜੀਤ ਕੌਰ ਨੇ ਗੁਰਮੀਤ ਕੌਰ ਨੂੰ 48 ਵੋਟਾਂ ਨਾਲ ਹਰਾ ਕੇ ਸਰਪੰਚੀ ਦੀ ਚੋਣ ਜਿੱਤੀ। ਪਿੰਡ ਛੜਬੜ੍ਹ ਵਿੱਚ ਹਰਵਿੰਦਰ ਸਿੰਘ ਹੈਪੀ, ਪਿੰਡ ਰਾਮਨਗਰ ਵਿੱਚ ਹਰਜੀਤ ਸਿੰਘ, ਪਿੰਡ ਖਿਜ਼ਰਗੜ੍ਹ ਕਨੌੜ ਵਿੱਚ ਬਲਦੇਵ ਸਿੰਘ, ਪਿੰਡ ਕਰਾਲੀ ਵਿੱਚ ਸਫੀ ਮੁਹੰਮਦ, ਪਿੰਡ ਕਲੋਲੀ ਜੱਟਾਂ ਵਿੱਚ ਦਲਬੀਰ ਸਿੰਘ, ਪਿੰਡ ਅਜ਼ੀਜ਼ਪੁਰ ਵਿੱਚ ਗੁਰਮੀਤ ਕੌਰ, ਪਿੰਡ ਚੰਗੇਰਾ ਵਿੱਚ ਹਰਵਿੰਦਰ ਸਿੰਘ ਚੋਣ ਜਿੱਤ ਗਏ।
ਇਸੇ ਤਰ੍ਹਾਂ ਪਿੰਡ ਮਠਿਆੜਾਂ ਵਿੱਚ ਸਵਰਨ ਸਿੰਘ, ਪਿੰਡ ਝੱਜੋਂ ਵਿੱਚ ਰਾਜਵਿੰਦਰ ਕੌਰ, ਪਿੰਡ ਖਾਸਪੁਰ ਵਿੱਚ ਜਸਵਿੰਦਰ ਕੌਰ, ਪਿੰਡ ਹੁਲਕਾ ਵਿੱਚ ਮਨਜੀਤ ਸਿੰਘ, ਪਿੰਡ ਕਲੌਲੀ (ਰਿਜ਼ਰਵ) ਸਰੂਪ ਸਿੰਘ, ਪਿੰਡ ਹੰਸਾਲਾ ਵਿੱਚ ਸਵਰਨ ਕੌਰ, ਪਿੰਡ ਕਾਲੋਮਾਜਰਾ ਵਿੱਚ ਸੁਰਿੰਦਰ ਸਿੰਘ ਦੂਜੀ ਵਾਰ, ਪਿੰਡ ਬੁੱਢਣਪੁਰ ਵਿੱਚ ਕਰਮਜੀਤ ਸਿੰਘ, ਪਿੰਡ ਰਾਜੋਮਾਜਰਾ ਵਿੱਚ ਬਲਜੀਤ ਸਿੰਘ, ਪਿੰਡ ਫਤਹਿਪੁਰ ਗੜੀ ਵਿੱਚ ਗੁਰਪ੍ਰੀਤ ਕੌਰ, ਪਿੰਡ ਮਨੌਲੀ ਸੂਰਤ ਵਿੱਚ ਮਾਸਟਰ ਸਲਿੰਦਰ ਸਿੰਘ ਛਿੰਦਾ, ਪਿੰਡ ਅਬਰਾਵਾਂ ਤੋਂ ਗੁਰਚਰਨ ਸਿੰਘ ਅਤੇ ਪਿੰਡ ਤਸੌਲੀ ਤੋਂ ਸ਼ਰਨਜੀਤ ਸਿੰਘ ਨੇ ਸਰਪੰਚੀ ਦੀ ਚੋਣ ਜਿੱਤ ਲਈ ਹੈ।
ਕੁਰੜਾ ਤੋਂ ‘ਆਪ’ ਦਾ ਬਲਾਕ ਪ੍ਰਧਾਨ ਜੇਤੂ
ਸੁਰਖੀਆਂ ਵਿੱਚ ਰਹੇ ਪਿੰਡ ਕੁਰੜਾ ਤੋਂ ‘ਆਪ’ ਦਾ ਬਲਾਕ ਪ੍ਰਧਾਨ ਮੁਖਤਿਆਰ ਸਿੰਘ ਜੇਤੂ ਰਿਹਾ। ਉਸ ਨੇ ਕਾਂਗਰਸ ਦੇ ਹਰਮੀਤ ਸਿੰਘ ਨੂੰ ਹਰਾਇਆ। ਇਸੇ ਤਰ੍ਹਾਂ ਪਿੰਡ ਢੇਲਪੁਰ ਤੋਂ ਸਿਮਰਪ੍ਰੀਤ ਕੌਰ, ਨਗਾਰੀ ਤੋਂ ਜਗਤਾਰ ਸਿੰਘ ਫੌਜੀ, ਦੁਰਾਲੀ ਤੋਂ ਮਲਕੀਤ ਸਿੰਘ, ਪਾਪੜੀ ਤੋਂ ਕੁਲਦੀਪ ਕੌਰ, ਚਾਉਮਾਜਰਾ ਤੋਂ ਰਣਧੀਰ ਸਿੰਘ ਧੀਰਾ, ਮਾਣਕਪੁਰ ਕੱਲਰ ਰਵਿੰਦਰ ਸਿੰਘ, ਬਠਲਾਣਾ ਤੋਂ ਹਰਪਾਲ ਸਿੰਘ ਪਾਲਾ, ਪੱਤੋਂ ਤੋਂ ਸੰਦੀਪ ਕੌਰ, ਸਿਆਊ ਤੋਂ ਰਾਜਨਦੀਪ ਕੌਰ, ਗੀਗੇਮਾਜਰਾ ਤੋਂ ਸਤਨਾਮ ਸਿੰਘ, ਸੇਖਨਮਾਜਰਾ ਤੋਂ ਗਗਨਜੋਤ ਕੌਰ, ਪਿੰਡ ਕੁਰੜੀ ਤੋਂ ਨਾਹਰ ਸਿੰਘ ਜੇਤੂ ਰਹੇ।