ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੇਅਰ ਖ਼ਿਲਾਫ਼ ਟਿੱਪਣੀਆਂ ਲਈ ਦੋ ਭਾਜਪਾ ਕੌਂਸਲਰ ਮੁਅੱਤਲ

08:39 AM Mar 16, 2024 IST
featuredImage featuredImage
ਮੇਅਰ ਖਿਲਾਫ਼ ਟਿੱਪਣੀਆਂ ਕਰਨ ’ਤੇ ਭਾਜਪਾ ਕੌਂਸਲਰਾਂ ਨੂੰ ਮੀਟਿੰਗ ’ਚੋਂ ਬਾਹਰ ਲਿਜਾਂਦੇ ਹੋਏ ਮਾਰਸ਼ਲ। -ਫੋਟੋ: ਵਿੱਕੀ ਘਾਰੂ

ਮੁਕੇਸ਼ ਕੁਮਾਰ
ਚੰਡੀਗੜ੍ਹ, 15 ਮਾਰਚ
ਚੰਡੀਗੜ੍ਹ ਨਗਰ ਨਿਗਮ ’ਚ ਸਿਆਸਤ ਆਪਣੇ ਸਿਖਰਾਂ ’ਤੇ ਹੈ ਅਤੇ ਹਾਕਮ ਧਿਰ ‘ਆਪ’-ਕਾਂਗਰਸ ਗਠਜੋੜ ਅਤੇ ਵਿਰੋਧੀ ਧਿਰ ਭਾਜਪਾ ਵਿਚਾਲੇ ਤਣਾਅ ਜਾਰੀ ਹੈ। ਚੰਡੀਗੜ੍ਹ ਨਗਰ ਨਿਗਮ ਦੀ ਅੱਜ ਹੋਈ ਵਿਸ਼ੇਸ਼ ਹਾਊਸ ਦੀ ਮੀਟਿੰਗ ਵਿੱਚ ਕਾਫੀ ਹੰਗਾਮਾ ਹੋਇਆ। ਹੰਗਾਮੇ ਦੌਰਾਨ ਭਾਜਪਾ ਕੌਂਸਲਰ ਕੰਵਰਜੀਤ ਸਿੰਘ ਰਾਣਾ ਵੱਲੋਂ ਮੇਅਰ ਕੁਲਦੀਪ ਕੁਮਾਰ ਨੂੰ ‘ਰੋਂਦੂ’ ਕਹਿਣ ਤੋਂ ਬਾਅਦ ਮੀਟਿੰਗ ਵਿੱਚ ਸਥਿਤੀ ਬੇਕਾਬੂ ਹੋ ਗਈ। ਆਮ ਆਦਮੀ ਪਾਰਟੀ ਅਤੇ ਕਾਂਗਰਸੀ ਕੌਂਸਲਰਾਂ ਨੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕੌਂਸਲਰ ਕੰਵਰਜੀਤ ਸਿੰਘ ਰਾਣਾ ਨੂੰ ਮੇਅਰ ਖ਼ਿਲਾਫ਼ ਬੋਲੇ ਗਏ ਅਪਸ਼ਬਦ ਵਾਪਸ ਲੈਣ ਅਤੇ ਮੁਆਫ਼ੀ ਮੰਗਣ ਲਈ ਕਿਹਾ। ਮੇਅਰ ਮੇਅਰ ਕੁਲਦੀਪ ਕੁਮਾਰ ਨੇ ਵੀ ਕੌਂਸਲਰ ਕੰਵਰਜੀਤ ਸਿੰਘ ਰਾਣਾ ਨੂੰ ਆਪਣੇ ਸ਼ਬਦ ਵਾਪਸ ਲੈਣ ਲਈ ਕਿਹਾ, ਪਰ ਰਾਣਾ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ।
ਇਸ ਦੌਰਾਨ ਨਿਗਮ ਹਾਊਸ ਦਾ ਮਾਹੌਲ ਉਸ ਸਮੇਂ ਹੋਰ ਵਿਗੜ ਗਿਆ ਜਦੋਂ ਇਕ ਹੋਰ ਭਾਜਪਾ ਕੌਂਸਲਰ ਮਨੋਜ ਸੋਨਕਰ, ਜੋ ਕਿ ਖੁਦ ਕੁਝ ਦਿਨ ਮੇਅਰ ਰਹੇ ਸਨ, ਨੇ ਵੀ ਹਾਊਸ ’ਚ ਮੇਅਰ ਖ਼ਿਲਾਫ਼ ਕਥਿਤੀ ਤੌਰ ’ਤੇ ਭੱਦੀ ਭਾਸ਼ਾ ਦੀ ਵਰਤੋਂ ਕੀਤੀ। ਇਸ ਹੰਗਾਮੇ ਦੌਰਾਨ ਮਹੌਲ ਬੇਕਾਬੂ ਹੁੰਦਾ ਦੇਖ ਮੇਅਰ ਕੁਲਦੀਪ ਕੁਮਾਰ ਨੇ ਕੌਂਸਲਰ ਕੰਵਰਜੀਤ ਸਿੰਘ ਰਾਣਾ ਅਤੇ ਮਨੋਜ ਸੋਨਕਰ ਨੂੰ ਹਾਊਸ ਮੀਟਿੰਗ ’ਚੋਂ ਮੁਅੱਤਲ ਕਰ ਦਿੱਤਾ ਅਤੇ ਮਾਰਸ਼ਲ ਬੁਲਾ ਕੇ ਸਦਨ ਤੋਂ ਬਾਹਰ ਕੱਢ ਦਿੱਤਾ।
ਚੰਡੀਗੜ੍ਹ ਨਗਰ ਨਿਗਮ ਦੀ ਅੱਜ ਹੋਈ ਵਿਸ਼ੇਸ਼ ਹਾਊਸ ਮੀਟਿੰਗ ਵਿੱਚ ਸ਼ਹਿਰ ਵਿੱਚ 24x7 ਜਲ ਸਪਲਾਈ ਦੇ ਪ੍ਰਾਜੈਕਟ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਸਕੀਮ ਸਬੰਧੀ ਪਹਿਲਾਂ ਵੀ ਸਮਝੌਤਾ ਹੋ ਚੁੱਕਾ ਹੈ ਪਰ ਕਲੋਨੀਆਂ ਵਿੱਚ ਬੁਨਿਆਦੀ ਸਹੂਲਤਾਂ ਦਾ ਬਹੁਤ ਮਾੜਾ ਹਾਲ ਹੈ। ਵਾਰਡ ਨੰਬਰ 15 ਤੋਂ ਕੌਂਸਲਰ ਰਾਮਚੰਦਰ ਯਾਦਵ ਨੇ ਇਸ ਸਕੀਮ ਸਬੰਧੀ ਸਵਾਲ ਉਠਾਏ। ਯਾਦਵ ਨੇ ਕਿਹਾ ਕਿ ਹਾਊਸਿੰਗ ਬੋਰਡ ਅਧੀਨ ਧਨਾਸ ਈਡਬਲਿਊਐਸ ਕਲੋਨੀ ਬਣਾਈ ਗਈ ਹੈ ਪਰ ਇੱਥੋਂ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ ਕਿਉਂਕਿ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਹਾਲਾਤ ਅਜਿਹੇ ਹਨ ਕਿ ਨਗਰ ਨਿਗਮ ਚਾਹ ਕੇ ਵੀ ਕੁਝ ਨਹੀਂ ਕਰ ਸਕਦਾ। ਕੌਂਸਲਰ ਨੇ ਕਿਹਾ ਕਿ ਈਡਬਲਿਊਐਸ ਕਲੋਨੀ 2013 ਵਿੱਚ ਅਲਾਟ ਹੋਈ ਸੀ ਪਰ ਮਹਿਜ਼ 10 ਸਾਲਾਂ ਵਿੱਚ ਹੀ ਉੱਥੇ ਦਾ ਵਾਟਰ ਸਪਲਾਈ ਸਿਸਟਮ ਪੂਰੀ ਤਰ੍ਹਾਂ ਫੇਲ੍ਹ ਹੋ ਗਿਆ ਹੈ ਅਤੇ ਪਾਈਪਾਂ ਟੁੱਟ ਚੁੱਕੀਆਂ ਹਨ। ਯਾਦਵ ਨੇ ਰੋਸ ਪ੍ਰਗਟਾਉਂਦਿਆਂ ਮੰਗ ਕੀਤੀ ਕਿ ਪਹਿਲਾਂ ਈਡਬਲਿਊਐਸ ਕਲੋਨੀਆਂ ਵਿੱਚ ਪਾਣੀ ਦੀਆਂ ਲਾਈਨਾਂ ਅਤੇ ਪਾਈਪਾਂ ਦੀ ਮੁਰੰਮਤ ਕਰਵਾ ਕੇ ਅਜਿਹੀ ਸਮੱਸਿਆ ਦਾ ਹੱਲ ਕੀਤਾ ਜਾਵੇ ਨਹੀਂ ਤਾਂ 24 ਘੰਟੇ ਪਾਣੀ ਦੀ ਬਰਬਾਦੀ ਹੋਵੇਗੀ। ਮੀਟਿੰਗ ਵਿੱਚ ਕਾਂਗਰਸੀ ਕੌਂਸਲਰ ਜਸਬੀਰ ਸਿੰਘ ਬੰਟੀ ਨੇ ਵੈਂਡਰਾਂ ਦਾ ਮੁੱਦਾ ਉਠਾਇਆ। ਮੀਟਿੰਗ ਵਿੱਚ ‘ਆਪ’ ਕੌਂਸਲਰ ਦਮਨਪ੍ਰੀਤ ਨੇ ਕਿਹਾ ਕਿ ਸੈਕਟਰ 22 ਵਿੱਚ ਦੁਕਾਨਾਂ ਅੱਗੇ ਵੈਂਡਰਾਂ ਨੂੰ ਜਗ੍ਹਾ ਅਲਾਟ ਕੀਤੀ ਗਈ ਸੀ, ਜਿਸ ਕਾਰਨ ਦੁਕਾਨਦਾਰ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਸੈਕਟਰ ਵਿੱਚ 107 ਵਿਕਰੇਤਾਵਾਂ ਨੂੰ ਜਗ੍ਹਾ ਅਲਾਟ ਕੀਤੀ ਗਈ ਸੀ, ਪਰ ਇੱਥੇ 2000 ਦੇ ਲਗਪਗ ਰੇਹੜੀ ਫੜ੍ਹੀ ਵਾਲੇ ਨਾਜਾਇਜ਼ ਤੌਰ ’ਤੇ ਬੈਠੇ ਹਨ। ਉਨ੍ਹਾਂ ਇਨ੍ਹਾਂ ਨਾਜਾਇਜ਼ ਰੇੜ੍ਹੀ ਫੜ੍ਹੀ ਵਾਲਿਆਂ ਨੂੰ ਹਟਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਦੇ ਵੀ ਸੈਕਟਰ 22 ਦੀਆਂ ਦੁਕਾਨਾਂ ਵੇਚਣ ਦੀ ਸਥਿਤੀ ਨਹੀਂ ਸੀ ਪਰ ਇਨ੍ਹਾਂ ਨਾਜਾਇਜ਼ ਵੈਂਡਰਾਂ ਕਾਰਨ ਇੱਥੋਂ ਦੇ ਦੁਕਾਨਦਾਰ ਆਪਣੀਆਂ ਦੁਕਾਨਾਂ ਵੇਚਣ ਲਈ ਮਜਬੂਰ ਹੋ ਗਏ ਹਨ। ਨਿਗਮ ਦੇ ਐਨਫੋਰਸਮੈਂਟ ਕਰਮਚਾਰੀ ਵੀ ਇਨ੍ਹਾਂ ਨਾਜਾਇਜ਼ ਰੇੜ੍ਹੀ ਫੜ੍ਹੀ ਵਾਲਿਆਂ ਨੂੰ ਨਹੀਂ ਚੁੱਕਦੇ ਅਤੇ ਸ਼ਿਕਾਇਤ ਕਰਨ ’ਤੇ ਵੀ ਉਨ੍ਹਾਂ ਵੱਲੋਂ ਸਹੀ ਜਵਾਬ ਨਹੀਂ ਦਿੱਤਾ ਜਾਂਦਾ। ਕਮਿਸ਼ਨਰ ਆਨੰਦਿਤਾ ਮਿਤਰਾ ਨੇ ਸਮੂਹ ਸਬੰਧਤ ਅਧਿਕਾਰੀਆਂ ਤੇ ਕੌਂਸਲਰਾਂ ਨੂੰ ਇੱਕ-ਦੂਜੇ ਨੂੰ ਬਣਦਾ ਮਾਣ ਸਤਿਕਾਰ ਦੇਣ ਦੀ ਹਦਾਇਤ ਕੀਤੀ।

Advertisement

Advertisement