ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਉੱਤਰ-ਪੂਰਬੀ ਸੀਟ ’ਤੇ ਦੋ ਬਿਹਾਰੀ ਆਹਮੋ-ਸਾਹਮਣੇ

08:59 AM Apr 16, 2024 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਅਪਰੈਲ
ਦਿੱਲੀ ਦੀ ਉੱਤਰ-ਪੂਰਬੀ ਸੀਟ ’ਤੇ ਮੁਕਾਬਲਾ ਦਿਲਚਸਪ ਲੱਗ ਰਿਹਾ ਹੈ। ਇਸ ਸੀਟ ਨੂੰ ਪੂਰਵਾਂਚਲ ਦੇ ਲੋਕਾਂ ਦਾ ਗੜ੍ਹ ਮੰਨਿਆ ਜਾਂਦਾ ਹੈ। ਇੱਥੇ ਭਾਜਪਾ ਵੱਲੋਂ ਮਨੋਜ ਤਿਵਾੜੀ ਜਦਕਿ ਕਾਂਗਰਸ ਵੱਲੋਂ ਕਨ੍ਹੱਈਆ ਕੁਮਾਰ ਆਹਮੋ-ਸਾਹਮਣੇ ਹੋਣਗੇ। ਤਿਵਾੜੀ ਅਤੇ ਕੁਮਾਰ ਦੋਵੇਂ ਬਿਹਾਰ ਦੇ ਰਹਿਣ ਵਾਲੇ ਹਨ। ਬੀਤੀ ਰਾਤ ਕਾਂਗਰਸ ਨੇ ਦਿੱਲੀ ਦੀਆਂ ਤਿੰਨੋਂ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਟਿਕਟ ਮਿਲਣ ਤੋਂ ਬਾਅਦ ਕਨ੍ਹੱਈਆ ਕੁਮਾਰ ਨੇ ਉੱਚ ਲੀਡਰਸ਼ਿਪ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਿਅਕਤੀ ਨਹੀਂ ਬਲਕਿ ਵਿਚਾਰ ਤੇ ਮੁੱਦੇ ਮਹੱਤਵਪੂਰਨ ਹਨ। ਜਨਤਾ ਤੈਅ ਕਰੇਗੀ ਕਿ ਉਸ ਨੇ ਕੋਈ ਕੰਮ ਕੀਤਾ ਜਾਂ ਨਹੀਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਲੜਾਈ 5 ਨਿਆਂ ਮੁੱਦਿਆਂ ’ਤੇ ਹੋਵੇਗੀ, ਜਿਸ ਨੂੰ ਉਹ ਉੱਤਰ-ਪੂਰਬੀ ਦਿੱਲੀ ਦੇ ਲੋਕਾਂ ਸਾਹਮਣੇ ਰੱਖਣਗੇ।
ਕਨ੍ਹੱਈਆ ਕੁਮਾਰ ਨੇ ਕਿਹਾ, ‘‘ਅਸੀਂ ਇਨਸਾਫ਼ ਦੇ ਮੁੱਦੇ ’ਤੇ ਲੜਾਂਗੇ। ਅਸੀਂ ਦੇਸ਼ ’ਚ ਹੋ ਰਹੀ ਬੇਇਨਸਾਫ਼ੀ ਵਿਰੁੱਧ ਲੜਾਂਗੇ ਅਤੇ ਇਸ ਨੂੰ ਖ਼ਤਮ ਕਰਾਂਗੇ। ਪਾਰਟੀ ਨੇ ਜੋ ਮੌਕਾ ਦਿੱਤਾ ਹੈ ਉਸ ’ਤੇ ਖੜ੍ਹਨ ਦੀ ਕੋਸ਼ਿਸ਼ ਕਰਾਂਗਾ।’’
ਤਿਵਾੜੀ ਨੇ ਕਿਹਾ, ‘‘ਜੋ ਲੋਕ 40 ਦਿਨਾਂ ਦੇ ਦੌਰੇ ’ਤੇ ਆਏ ਹਨ ਉਹ ਮੇਰੇ ਖੇਤਰ ’ਚ 14,600 ਕਰੋੜ ਰੁਪਏ ਨਾਲ ਹੋਏ ਕੰਮ ਵੀ ਦੇਖਣਗੇ। ਉਹ ਦੇਖਣਗੇ ਕਿ ਕਿਸ ਤਰ੍ਹਾਂ ਪਹਿਲੀ ਵਾਰ ਮੈਟਰੋ ਟਰੇਨ, ਕੇਂਦਰੀ ਸਕੂਲ, ਪਾਸਪੋਰਟ ਦਫਤਰ, ਐਲੀਵੇਟਿਡ ਸੜਕਾਂ ਅਤੇ ਉੱਤਰ ਪੂਰਬੀ ਦਿੱਲੀ ਵਿੱਚ ਸਿਗਨੇਚਰ ਬ੍ਰਿਜ ਵਰਗਾ ਇੱਕ ਪੁਲ ਵਿਕਸਤ ਕੀਤਾ ਗਿਆ।’’

Advertisement

Advertisement
Advertisement