ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦੜਾ-ਸੱਟਾ ਲਗਾਉਂਦੇ ਦੋ ਕਾਬੂ

08:22 AM Aug 23, 2020 IST

ਪੱਤਰ ਪ੍ਰੇਰਕ

Advertisement

ਰਾਜਪੁਰਾ, 22 ਅਗਸਤ

ਇੱਥੋਂ ਦੇ ਸੀਆਈਏ ਸਟਾਫ ਦੀ ਪੁਲੀਸ ਨੇ ਦੋ ਵਿਅਕਤੀਆਂ ਨੂੰ ਹਜ਼ਾਰਾਂ ਰੁਪਏ ਦੀ ਨਗਦੀ ਸਮੇਤ ਦੜਾ-ਸੱਟਾ ਲਗਾਉਣ ਦੇ ਦੋਸ਼ ਵਿੱਚ ਕਾਬੂ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੀ ਪੁਲੀਸ ਨੇ ਦੱਸਿਆ ਕਿ ਸੀਆਈਏ ਸਟਾਫ ਰਾਜਪੁਰਾ ਦੇ ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਨੇ ਸਮੇਤ ਪੁਲੀਸ ਪਾਰਟੀ ਇੱਕ ਸੂਚਨਾ ਦੇ ਆਧਾਰ ’ਤੇ ਅਨਾਜ ਮੰਡੀ ਵਿੱਚ ਸ਼ਰ੍ਹੇਆਮ ਦੜਾ ਸੱਟਾ ਲਗਾ ਰਹੇ ਦੋ ਵਿਅਕਤੀਆਂ ਸੁਸ਼ਾਂਤ ਕੁਮਾਰ ਵਾਸੀ ਗਊਸ਼ਾਲਾ ਰੋਡ ਰਾਜਪੁਰਾ ਟਾਊਨ ਤੇ ਕਮਲ ਸਿੰਘ ਵਾਸੀ ਸ਼ਿਵ ਕਲੌਨੀ ਨੇੜੇ ਮਿਰਚ ਮੰਡੀ ਰਾਜਪੁਰਾ ’ਤੇ ਛਾਪਾ ਮਾਰ ਕੇ ਦੋਵੇਂ ਵਿਅਕਤੀਆਂ ਨੂੰ ਸ਼ਰ੍ਹੇਆਮ ਦੜਾ ਸੱਟਾ ਲਗਾਉਂਦਿਆਂ ਕਾਬੂ ਕਰ ਲਿਆ। ਉਨ੍ਹਾਂ ਕੋਲੋਂ ਦੜਾ ਸੱਟੇ ਦੀ 20 ਹਜ਼ਾਰ 10 ਰੁਪਏ ਦੀ ਨਗਦੀ ਵੀ ਬਰਾਮਦ ਕੀਤੀ ਗਈ ਹੈ।

Advertisement

Advertisement
Tags :
ਕਾਬੂਦੜਾ-ਸੱਟਾਲਗਾਉਂਦੇ
Advertisement