For the best experience, open
https://m.punjabitribuneonline.com
on your mobile browser.
Advertisement

ਛਾਤੀ ਤੇ ਪੇਟ ਤੋਂ ਜੁੜੀਆਂ ਦੋ ਬੱਚੀਆਂ ਨੇ ਜਨਮ ਲਿਆ

11:33 AM Jul 14, 2024 IST
ਛਾਤੀ ਤੇ ਪੇਟ ਤੋਂ ਜੁੜੀਆਂ ਦੋ ਬੱਚੀਆਂ ਨੇ ਜਨਮ ਲਿਆ
Advertisement

ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਅੰਬਾਲਾ ਕੈਂਟ ਦੇ ਸਿਵਲ ਹਸਪਤਾਲ ਵਿੱਚ ਹੋਏ ਜਣੇਪੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਥੇ ਇੱਕ ਮਹਿਲਾ ਨੇ ਜੋੜੀਆਂ ਬੱਚੀਆਂ ਨੂੰ ਜਨਮ ਦਿੱਤਾ ਹੈ, ਜੋ ਛਾਤੀ ਅਤੇ ਪੇਟ ਤੋਂ ਇਕ-ਦੂਜੀ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਦੇ ਸਰੀਰ ਵੱਖ-ਵੱਖ ਹਨ ਪਰ ਦਿਲ ਇੱਕ ਹੀ ਧੜਕ ਰਿਹਾ ਹੈ। ਅਜਿਹਾ ਅਨੋਖਾ ਮਾਮਲਾ ਸਿਵਲ ਹਸਪਤਾਲ ਵਿਚ ਵੀਰਵਾਰ ਦੀ ਰਾਤ ਨੂੰ ਹੋਈ ਡਲਿਵਰੀ ਤੋਂ ਬਾਅਦ ਦੇਖਣ ਨੂੰ ਮਿਲਿਆ। ਅਲਟਰਾਸਾਊਂਡ ਤੋਂ ਬਾਅਦ ਖ਼ੁਲਾਸਾ ਹੋਇਆ ਕਿ ਦੋਵਾਂ ਬੱਚੀਆਂ ਦਾ ਦਿਲ ਇੱਕੋ ਹੈ। ਮੂਲ ਰੂਪ ਵਿਚ ਬਿਹਾਰ ਦੇ ਸਮਸਤੀਪੁਰ ਦਾ ਚੁਨਚੁਨ ਆਪਣੀ ਪਤਨੀ ਸ਼ਕੁੰਤਲਾ ਨਾਲ ਹੁੱਡਾ ਸੈਕਟਰ-34 ਵਿਚ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×