ਅਸਲੇ ਸਣੇ ਦੋ ਕਾਬੂ
05:30 AM Jun 06, 2025 IST
ਤਰਨ ਤਾਰਨ: ਥਾਣਾ ਵਲਟੋਹਾ ਦੀ ਪੁਲੀਸ ਨੇ ਬੀਤੀ ਸ਼ਾਮ ਸਰਹੱਦੀ ਖੇਤਰ ਦੇ ਪਿੰਡ ਮਹਿਮੂਦਪੁਰ ਨੇੜੇ ਲਗਾਏ ਨਾਕੇ ਤੋਂ ਦੋ ਜਣਿਆਂ ਨੂੰ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ ਕੀਤਾ ਹੈ, ਇਕ ਅਜੇ ਫ਼ਰਾਰ ਹੈ। ਐੱਸਐੱਸਪੀ ਅਭਿਮੰਨਿਊ ਰਾਣਾ ਨੇ ਦੱਸਿਆ ਕਿ ਮੁਲਜ਼ਮਾਂ ਦੀ ਸ਼ਨਾਖ਼ਤ ਸੂਰਜਪਾਲ ਸਿੰਘ ਅਤੇ ਅਰਸ਼ਦੀਪ ਸਿੰਘ ਵਾਸੀ ਲਾਖਣਾ ਤੇ ਫ਼ਰਾਰ ਮੁਲਜ਼ਮ ਦੀ ਪਛਾਣ ਪਾਰਸਪ੍ਰੀਤ ਸਿੰਘ ਵਾਸੀ ਰਾਜੋਕੇ ਦੇ ਤੌਰ ’ਤੇ ਹੋਈ ਹੈ| ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਚਾਰ ਪਿਸਤੌਲ ਅਤੇ ਛੇ ਕਾਰਤੂਸ ਬਰਾਮਦ ਕੀਤੇ ਗਏ ਹਨ| ਮੁਲਜ਼ਮ ਪਾਕਿਸਤਾਨ ਹਥਿਆਰ ਮੰਗਵਾ ਕੇ ਸੂਬੇ ਵਿੱਚ ਸਪਲਾਈ ਕਰਦੇ ਹਨ| ਮੁਲਜ਼ਮਾਂ ਨੂੰ ਸਰਹੱਦੀ ਖੇਤਰ ਦੇ ਪਿੰਡ ਮਹਿਮੂਦਪੁਰ ਨੇੜੇ ਏਐੱਸਆਈ ਮਨਜਿੰਦਰ ਸਿੰਘ ਦੀ ਅਗਵਾਈ ਵਿੱਚ ਨਾਕੇ ਤੋਂ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ| ਉਨ੍ਹਾਂ ਖ਼ਿਲਾਫ਼ ਵਲਟੋਹਾ ਪੁਲੀਸ ਨੇ ਕੇਸ ਦਰਜ ਕੀਤਾ ਹੈ| -ਪੱਤਰ ਪ੍ਰੇਰਕ
Advertisement
Advertisement