ਚੋਰੀ ਦੇ ਮੋਟਰਸਾਈਕਲ ਸਣੇ ਦੋ ਕਾਬੂ
04:34 AM Mar 13, 2025 IST
Advertisement
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 12 ਮਾਰਚ
ਅਪਰਾਧ ਸ਼ਾਖਾ ਇਕ ਦੀ ਟੀਮ ਨੇ ਸੋਨੂੰ ਵਾਸੀ ਇੰਦਰਾ ਕਲੋਨੀ ਥਾਨੇਸਰ ਤੇ ਲਵਪ੍ਰੀਤ ਸਿੰਘ ਵਾਸੀ ਗੁਮਥਲਾ ਗੜੂ ਜ਼ਿਲ੍ਹਾ ਕੁਰੂਕਸ਼ੇਤਰ ਨੂੰ ਮੋਟਰਸਾਈਕਲ ਚੋਰੀ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬੀਤੀ 11 ਫਰਵਰੀ 2024 ਨੂੰ ਕ੍ਰਿਸ਼ਨਾ ਗੇਟ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਅਮੀਨ ਵਾਸੀ ਵਿਸ਼ਾਲ ਚੌਹਾਨ ਨੇ ਕਿਹਾ ਕਿ 10 ਫਰਵਰੀ ਨੂੰ ਉਸ ਨੇ ਮੋਟਰਸਾਈਕਲ ਪਾਰਕਿੰਗ ਵਿੱਚ ਖੜ੍ਹਾ ਕੀਤਾ ਸੀ। ਮਗਰੋਂ ਉਥੇ ਮੋਟਰਸਾਈਕਲ ਨਹੀਂ ਸੀ। ਅਪਰਾਧ ਸ਼ਾਖਾ ਇਕ ਦੇ ਇੰਚਾਰਜ ਇੰਸਪੈਕਟਰ ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਪੁਲੀਸ ਨੇ ਮੋਟਰਸਾਈਕਲ ਚੋਰੀ ਦੇ ਦੋਸ਼ੀ ਸੋਨੂੰ ਵਾਸੀ ਇੰਦਰਾ ਕਲੋਨੀ ਥਾਨੇਸਰ ਤੇ ਲਵਪ੍ਰੀਤ ਸਿੰਘ ਵਾਸੀ ਗੁਮਥਲਾ ਗੜੂ ਨੂੰ ਗ੍ਰਿਫਤਾਰ ਕਰ ਲਿਆ ਹੈ।
Advertisement
Advertisement
Advertisement
Advertisement