For the best experience, open
https://m.punjabitribuneonline.com
on your mobile browser.
Advertisement

ਚੋਰੀ ਦੇ ਮੋਬਾਈਲਾਂ ਅਤੇ ਸੋਨੇ ਦੀ ਚੇਨੀ ਸਮੇਤ ਦੋ ਕਾਬੂ

06:58 AM Apr 11, 2024 IST
ਚੋਰੀ ਦੇ ਮੋਬਾਈਲਾਂ ਅਤੇ ਸੋਨੇ ਦੀ ਚੇਨੀ ਸਮੇਤ ਦੋ ਕਾਬੂ
Advertisement

ਪੱਤਰ ਪ੍ਰੇਰਕ,
ਧਾਰੀਵਾਲ, 10 ਅਪਰੈਲ
ਥਾਣਾ ਧਾਰੀਵਾਲ ਦੀ ਪੁਲੀਸ ਨੇ ਚੋਰੀ ਦੇ 10 ਮੋਬਾਈਲਾਂ ਸਮੇਤ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ। ਡੀਐੱਸਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਐੱਸਐੱਸਪੀ ਦਯਾਮਾ ਹਰੀਸ਼ ਕੁਮਾਰ ਦੇ ਨਿਰਦੇਸ਼ਾਂ ਤਹਿਤ ਧਾਰੀਵਾਲ ਦੇ ਐੱਸਐੱਚਓ ਇੰਸਪੈਕਟਰ ਮਨਦੀਪ ਸਲਗੋਤਰਾ ਦੀ ਅਗਵਾਈ ਹੇਠ ਥਾਣੇ ਦੀ ਪੁਲੀਸ ਵੱਲੋਂ ਭੈੜੇ ਪੁਰਸ਼ਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਏਐਸਆਈ ਜਗਦੀਸ਼ ਸਿੰਘ ਨੇ ਸਮੇਤ ਪੁਲੀਸ ਪਾਰਟੀ ਅਤੇ ਸਪੈਸ਼ਲ ਬ੍ਰਾਂਚ ਮੁਲਾਜ਼ਮਾਂ ਨੇ ਅੱਡਾ ਸੋਹਲ ‘ਤੇ ਲਗਾਏ ਸਪੈਸ਼ਲ ਨਾਕੇ ਦੌਰਾਨ ਸ਼ੱਕੀ ਵਾਹਨਾਂ ਦੀ ਚੈਕਿੰਗ ਕਰਦੇ ਸਮੇਂ ਬਿਨਾਂ ਨੰਬਰੀ ਸਪਲੈਂਡਰ ਮੋਟਰਸਾਈਕਲ ਸਵਾਰ ਆ ਰਹੇ ਦੋ ਨੌਜਵਾਨਾਂ ਨੂੰ ਰੋਕ ਕੇ ਤਲਾਸ਼ੀ ਲੈਣ ’ਤੇ ਚੋਰੀ ਦੇ ਦੋ ਮੋਬਾਈਲ ਬਰਾਮਦ ਹੋਏ। ਉਨ੍ਹਾਂ ਕੋਲੋਂ ਹੋਰ ਸਖਤੀ ਨਾਲ ਪੁੱਛਗਿੱਛ ਕਰਨ ‘ਤੇ ਉਨ੍ਹਾਂ ਦੀ ਨਿਸ਼ਾਨਦੇਹੀ ‘ਤੇ ਇੱਕ ਸੋਨੇ ਦੀ ਚੇਨੀ ਅਤੇ ਵੱਖ-ਵੱਖ ਕੰਪਨੀਆਂ ਦੇ ਹੋਰ 8 ਮੋਬਾਈਲ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਮੁਲਜ਼ਮਾਂ ਇਮੈਨੂਅਲ ਉਰਫ ਮੰਨੂ ਤੇ ਕਰਨ ਉਰਫ ਮੋਟਾ ਵਾਸੀਅਨ ਬਰਿਆਰ ਵਜੋਂ ਹੋਈ ਹੈ। ਪੁਲੀਸ ਨੇ ਦੋਵਾਂ ਵਿਰੁੱਧ ਕੇਸ ਦਰਜ ਕੀਤਾ ਹੈ। ਡੀਐੱਸਪੀ ਰਾਜਬੀਰ ਸਿੰਘ ਅਤੇ ਥਾਣਾ ਧਾਰੀਵਾਲ ਦੇ ਐਸਐਚਓ ਇੰਸਪੈਕਟਰ ਮਨਦੀਪ ਸਲਗੋਤਰਾ ਨੇ ਦੱਸਿਆ ਕਿ ਭਗੌੜਾ ਅਭਿਸ਼ੇਕ ਵਾਸੀ ਅਖਲਾਸਪੁਰ ਨੂੰ ਏ.ਐੱਸ.ਆਈ. ਯੂਸਫ ਨੇ ਗਿ੍ਫਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ ਹੈ|

Advertisement

Advertisement
Author Image

sukhwinder singh

View all posts

Advertisement
Advertisement
×