For the best experience, open
https://m.punjabitribuneonline.com
on your mobile browser.
Advertisement

ਚੋਰੀ ਦੇ ਗੱਟਿਆਂ ਅਤੇ ਕਾਰ ਸਮੇਤ ਦੋ ਕਾਬੂ

08:56 AM Aug 28, 2024 IST
ਚੋਰੀ ਦੇ ਗੱਟਿਆਂ ਅਤੇ ਕਾਰ ਸਮੇਤ ਦੋ ਕਾਬੂ
Advertisement

ਪੱਤਰ ਪ੍ਰੇਰਕ
ਤਪਾ ਮੰਡੀ, 27 ਅਗਸਤ
ਸਿਟੀ ਥਾਣਾ ਤਪਾ ਦੀ ਪੁਲੀਸ ਨੇ ਗਸ਼ਤ ਦੌਰਾਨ ਦੋ ਚੋਰਾਂ ਨੂੰ ਕਾਬੂ ਕਰਕੇ ਚੋਰੀ ਦੇ ਚਾਰ ਗੱਟੇ ਕਿਣਕੀ ਚੌਲ ਅਤੇ ਕਾਰ ਬਰਾਮਦ ਕੀਤੀ ਹੈ। ਸਿਟੀ ਥਾਣਾ ਦੇ ਇੰਚਾਰਜ ਕਰਮਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਗਗਨਦੀਪ ਸਿੰਘ ਵਾਸੀ ਉਗੋਂਕੇ ਅਤੇ ਹਰਮਨਦੀਪ ਸਿੰਘ ਬਾਜਾ ਪੱਤੀ ਢਿੱਲਵਾਂ ਵਜੋਂ ਹੋਈ ਹੈ। ਉਨ੍ਹਾਂ ਪਾਸੋਂ ਚਾਰ ਗੱਟੇ ਚੌਲ ਬਰਾਮਦ ਹੋਏ। ਉਨ੍ਹਾਂ ਨੂੰ ਕਾਰ ਸਣੇ ਗ੍ਰਿਫਤਾਰ ਕਰ ਲਿਆ। ਮੁਲਜ਼ਮਾਂ ਨੇ ਮੰਨਿਆ ਕਿ ਉਹ ਸਪੈਸ਼ਲ ਮਾਲ ਗੱਡੀਆਂ ਰਾਹੀਂ ਦੂਜੇ ਸੂਬਿਆਂ ਨੂੰ ਭੇਜੀ ਜਾਣ ਵਾਲੀ ਕਣਕ ਅਤੇ ਚੌਲਾਂ ਦੀ ਚੋਰੀ ਕਰਕੇ ਵੇਚਦੇ ਹਨ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।

Advertisement

Advertisement
Advertisement
Author Image

Advertisement