For the best experience, open
https://m.punjabitribuneonline.com
on your mobile browser.
Advertisement

ਚੋਰੀ ਦੇ ਏਅਰ-ਕੰਡੀਸ਼ਨਰਾਂ ਦੇ ਸਾਮਾਨ ਸਣੇ ਦੋ ਕਾਬੂ

10:55 AM May 01, 2024 IST
ਚੋਰੀ ਦੇ ਏਅਰ ਕੰਡੀਸ਼ਨਰਾਂ ਦੇ ਸਾਮਾਨ ਸਣੇ ਦੋ ਕਾਬੂ
ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ।
Advertisement

ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 30 ਅਪਰੈਲ
ਸ਼ਹਿਰ ਵਿੱਚ ਬੈਂਕਾਂ, ਦੁਕਾਨਾਂ ਅਤੇ ਘਰਾਂ ਦੀਆਂ ਛੱਤਾਂ ਤੋਂ ਉੱਪਰੋਥਲੀ ਏਅਰ-ਕੰਡੀਸ਼ਨ ਚੋਰੀ ਹੋਣ ਦੀਆਂ ਘਟਨਾਵਾਂ ਕਾਰਨ ਪੁਲੀਸ ਦੀ ਸਿਰਦਰਦੀ ਬਣੀ ਹੋਈ ਸੀ। ਥਾਣੇਦਾਰ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੂੰ ਮਿਲੀ ਪੱਕੀ ਸੂਚਨਾ ਦੇ ਆਧਾਰ ’ਤੇ ਤਲਵੰਡੀ ਰੋਡ ਉਪਰ ਨਾਕੇ ਦੌਰਾਨ ਮੋਟਰਸਾਈਕਲ ਸਵਾਰ ਰਾਜਵਿੰਦਰ ਸਿੰਘ ਵਾਸੀ ਪਿੰਡ ਬਿੰਜਲ ਅਤੇ ਦਵਿੰਦਰ ਸਿੰਘ ਵਾਸੀ ਮੁਹੱਲਾ ਪ੍ਰਤਾਪ ਨਗਰ ਲੁਧਿਆਣਾ ਨੂੰ ਕਾਬੂ ਕਰ ਲਿਆ ਗਿਆ ਹੈ। ਜਾਂਚ ਅਫ਼ਸਰ ਹਰਪ੍ਰੀਤ ਸਿੰਘ ਅਨੁਸਾਰ ਟੀ.ਵੀ.ਐੱਸ ਮੋਟਰਸਾਈਕਲ ਨੰਬਰ ਪੀਬੀ 10 ਐੱਚਵੀ 0480 ਅਤੇ ਬੋਰੀ ਵਿੱਚ ਪਾਏ ਚੋਰੀ ਦੇ ਏਸੀ ਕੰਪਰੈਸਰ ਅਤੇ ਹੋਰ ਸਾਜ਼ੋ-ਸਾਮਾਨ ਬਰਾਮਦ ਕੀਤਾ ਗਿਆ ਹੈ। ਥਾਣਾ ਰਾਏਕੋਟ ਸ਼ਹਿਰੀ ਪੁਲੀਸ ਨੇ ਕੇਸ ਦਰਜ ਕਰ ਕੇ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ਅਫ਼ਸਰ ਥਾਣੇਦਾਰ ਹਰਪ੍ਰੀਤ ਸਿੰਘ ਅਨੁਸਾਰ ਮੁਲਜ਼ਮ ਘਰਾਂ, ਬੈਂਕਾਂ ਅਤੇ ਦੁਕਾਨਾਂ ਦੀਆਂ ਛੱਤਾਂ ਤੋਂ ਏਸੀ ਦੇ ਬਾਹਰੀ ਯੂਨਿਟ ਨੂੰ ਚੋਰੀ ਕਰ ਕੇ ਉਸ ਦਾ ਕੀਮਤੀ ਸਾਮਾਨ ਕੱਢ ਕੇ ਵੇਚ ਦਿੰਦੇ ਸਨ।

Advertisement

ਘਰ ’ਚੋਂ ਸਾਮਾਨ ਚੋਰੀ ਕਰਨ ਦੇ ਦੋਸ਼ ਹੇਠ ਦੋ ਨਾਮਜ਼ਦ

ਲੁਧਿਆਣਾ: ਥਾਣਾ ਸਦਰ ਦੀ ਪੁਲੀਸ ਨੇ ਇੱਕ ਘਰ ਵਿੱਚੋਂ ਸਾਮਾਨ ਚੋਰੀ ਕਰਨ ਦੇ ਦੋਸ਼ ਤਹਿਤ ਇੱਕ ਔਰਤ ਸਮੇਤ ਦੋ ਜਣਿਆਂ ਨੂੰ ਨਾਮਜ਼ਦ ਕੀਤਾ ਹੈ। ਇਸ ਸਬੰਧੀ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਦੇ ਲੜਕੇ ਭਵਜੋਤ ਸਿੰਘ ਮੰਡ ਵਾਸੀ ਸਰਾਭਾ ਨਗਰ ਐਕਸਟੈਨਸ਼ਨ ਪੱਖੋਵਾਲ ਰੋਡ ਨੇ ਦੱਸਿਆ ਕਿ ਉਸਦੇ ਚਾਚੇ ਗਗਨਦੀਪ ਸਿੰਘ ਦੀ ਕੋਠੀ ਬਲਾਕ ਸੀ ਸਤਜੋਤ ਨਗਰ ਵਿੱਚ ਹੈ, ਜਿਸਦੀ ਉਹ ਦੇਖ ਭਾਲ ਕਰਦਾ ਹੈ। ਉਹ ਜਦੋਂ ਕੋਠੀ ਆਇਆ ਤਾਂ ਦੇਖਿਆ ਕਿ ਕੋਠੀ ਦਾ ਤਾਲਾ ਟੁੱਟਾ ਹੋਇਆ ਸੀ ਤੇ ਅੰਦਰੋਂ ਸੋਫਾ ਸੈੱਟ, ਟੇਬਲ, ਐੱਲਈਡੀ, ਫਰਿੱਜ, ਇਨਵਰਟਰ, ਅਲਮਾਰੀ, ਏਸੀ, ਕਪੜੇ ਅਤੇ ਬਰਤਨ ਵਗੈਰਾ ਚੋਰੀ ਹੋ ਚੁੱਕੇ ਸਨ। ਪੜਤਾਲ ਕਰਨ ’ਤੇ ਪਤਾ ਲੱਗਾ ਕਿ ਚਾਚੇ ਦੇ ਸਾਲੇ ਸੁਖਵੀਰ ਸਿੰਘ ਅਤੇ ਲਵਪ੍ਰੀਤ ਕੌਰ ਵਾਸੀ ਪਿੰਡ ਮਦਾਰਪੁਰਾ ਨੇ ਇਹ ਚੋਰੀ ਕੀਤੀ ਹੈ। ਥਾਣੇਦਾਰ ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ

ਖੁਰਾਕ ਸਪਲਾਈ ਵਿਭਾਗ ਦੇ ਦਫ਼ਤਰ ਵਿੱਚ ਚੋਰੀ

ਮਾਛੀਵਾੜਾ: ਨੇੜਲੇ ਪਿੰਡ ਝੜੌਦੀ ਵਿੱਚ ਸਥਿਤ ਖੁਰਾਕ ਸਪਲਾਈ ਵਿਭਾਗ ਦੇ ਦਫ਼ਤਰ ਵਿੱਚੋਂ ਚੋਰਾਂ ਨੇ ਰਾਤ ਨੂੰ ਤਾਲੇ ਤੋੜ ਕੇ ਸਾਮਾਨ ਚੋਰੀ ਕਰ ਲਿਆ। ਵਿਭਾਗ ਦੇ ਅਧਿਕਾਰੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਦਫ਼ਤਰ ਦੇ ਤਾਲੇ ਟੁੱਟੇ ਹੋਏ ਹਨ ਤੇ ਅੰਦਰ ਸ਼ੀਸੇ ਵਾਲਾ ਦਰਵਾਜ਼ਾ ਵੀ ਟੁੱਟਿਆ ਹੋਇਆ ਹੈ। ਉਨ੍ਹਾਂ ਵੱਲੋਂ ਮੌਕੇ ’ਤੇ ਜਾ ਕੇ ਦੇਖਿਆ ਗਿਆ ਤਾਂ ਦਫ਼ਤਰ ਅੰਦਰੋਂ ਬੈਟਰੀ ਅਤੇ ਇਨਵਰਟਰ ਚੋਰੀ ਹੋ ਚੁੱਕਾ ਸੀ। ਉਨ੍ਹਾਂ ਕਿਹਾ ਕਿ ਚੋਰਾਂ ਨੇ ਸਰਕਾਰੀ ਰਿਕਾਰਡ ਵੀ ਚੋਰੀ ਕੀਤਾ ਹੈ ਜਾਂ ਨਹੀਂ, ਇਸ ਦੀ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਘਟਨਾ ਸਬੰਧੀ ਮਾਛੀਵਾੜਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। - ਪੱਤਰ ਪ੍ਰੇਰਕ

Advertisement
Author Image

Advertisement
Advertisement
×