ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੁੱਟਖੋਹ ਦੇ ਮੋਬਾਈਲ ਫੋਨਾਂ ਸਣੇ ਦੋ ਗ੍ਰਿਫ਼ਤਾਰ

08:33 AM Sep 07, 2024 IST

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 6 ਸਤੰਬਰ
ਥਾਣਾ ਡਵੀਜ਼ਨ ਨੰਬਰ 3 ਦੀ ਪੁਲੀਸ ਨੇ ਲੁੱਟਖੋਹ ਦੇ ਮੋਬਾਈਲ ਫੋਨਾਂ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗੌਤਮ ਵਿਹਾਰ ਹੈਬੋਵਾਲ ਕਲਾਂ ਵਾਸੀ ਹੇਮਾ ਦੇਵੀ ਨੇ ਦੱਸਿਆ ਹੈ ਕਿ ਉਹ ਸਮੇਤ ਉਸ਼ਾ ਦੇਵੀ ਦੇ ਰੈਡ ਲੇਬਲ ਚਾਹ ਪੱਤੀ ਸੇਲ ਕਰਨ ਲਈ ਤਿਕੋਨੀ ਪਾਰਕ ਸ਼ਿੰਗਾਰ ਰੋਡ ਪਾਸ ਪੁੱਜੀਆਂ ਤਾਂ ਇੱਕ ਮੋਟਰਸਾਈਕਲ ਤੇ ਦੋ ਲੜਕੇ ਸਮਰਾਲਾ ਚੌਕ ਵੱਲੋਂ ਆਏ ਅਤੇ ਉਸ ਦੇ ਹੱਥ ਵਿੱਚੋਂ ਮੋਬਾਈਲ ਫੋਨ ਝਪਟ ਕੇ ਫ਼ਰਾਰ ਹੋ ਗਏ। ਪੁਲੀਸ ਨੇ ਮੁਲਜ਼ਮਾਂ ਦੇ ਮੋਟਰਸਾਈਕਲ ਦੇ ਨੰਬਰ ਅਤੇ ਤਫਤੀਸ਼ ਦੇ ਅਧਾਰ ’ਤੇ ਸਾਜਨ ਵਾਸੀ ਅਹਾਤਾ ਮੁਹੰਮਦ ਤਾਇਰ ਅਤੇ ਜਸਮੀਤ ਸਿੰਘ ਵਾਸੀ ਫੀਲਡ ਗੰਜ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਪਾਸੋਂ ਮੋਟਰਸਾਈਕਲ ਅਤੇ ਚਾਰ ਮੋਬਾਈਲ ਫੋਨ ਬਰਾਮਦ ਕਰ ਲਏ।

Advertisement

Advertisement