For the best experience, open
https://m.punjabitribuneonline.com
on your mobile browser.
Advertisement

ਸੀਆਈਏ ਪੁਲੀਸ ਵੱਲੋਂ ਅਫ਼ੀਮ ਤੇ ਗਾਂਜੇ ਸਣੇ ਦੋ ਗ੍ਰਿਫ਼ਤਾਰ

07:33 AM Aug 26, 2024 IST
ਸੀਆਈਏ ਪੁਲੀਸ ਵੱਲੋਂ ਅਫ਼ੀਮ ਤੇ ਗਾਂਜੇ ਸਣੇ ਦੋ ਗ੍ਰਿਫ਼ਤਾਰ
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸਮੇਤ ਪੁਲੀਸ ਅਧਿਕਾਰੀ। -ਫੋਟੋ: ਵਰਮਾ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 25 ਅਗਸਤ
ਲੁਧਿਆਣਾ ਪੁਲੀਸ ਕਮਿਸ਼ਨਰੇਟ ਵੱਲੋਂ ਨਸ਼ਾ ਸਮਗਲਰਾਂ ਖ਼ਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਸੀਆਈਏ ਪੁਲੀਸ ਨੇ ਦੋ ਵਿਅਕਤੀਆਂ ਨੂੰ ਅਫ਼ੀਮ ਅਤੇ ਗਾਂਜੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਏਡੀਸੀਪੀ ਇਨਵੈਸਟੀਗੇਸ਼ਨ ਅਮਨਦੀਪ ਸਿੰਘ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਿਕਰਮਜੀਤ ਸਿੰਘ ਘੁੰਮਣ ਇੰਚਾਰਜ ਸੀਆਈਏ-2 ਲੁਧਿਆਣਾ ਦੀ ਪੁਲੀਸ ਪਾਰਟੀ ਸ਼ੱਕੀ ਅਨਸਰਾਂ ਦੀ ਚੈਕਿੰਗ ਦੇ ਸਬੰਧ ਵਿੱਚ ਚੌਕ ਪਿੰਡ ਖਾਸੀ ਕਲਾਂ ਵਿੱਚ ਹਾਜ਼ਰ ਸੀ ਤਾਂ ਥਾਣੇਦਾਰ ਰਾਜ ਕੁਮਾਰ ਨੂੰ ਇਤਲਾਹ ਮਿਲੀ ਕਿ ਸੂਰਜ ਵਾਸੀ ਪਿੰਡ ਖਾਸੀ ਕਲਾਂ ਆਪਣੇ ਗਾਹਕ ਨੂੰ ਅਫ਼ੀਮ ਸਪਲਾਈ ਕਰਨ ਲਈ ਪਿੰਡ ਕੱਕਾ ਧੌਲਾ ਪੁਲੀ ’ਤੇ ਖੜ੍ਹਾ ਹੈ। ਪੁਲੀਸ ਪਾਰਟੀ ਨੇ ਤੁਰੰਤ ਕਰਵਾਈ ਕਰਦਿਆਂ ਸੂਰਜ ਨੂੰ 500 ਗ੍ਰਾਮ ਅਫ਼ੀਮ ਸਮੇਤ ਗ੍ਰਿਫਤਾਰ ਕਰ ਲਿਆ। ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਦੌਰਾਨ ਉਸਦਾ 1 ਦਿਨ ਦਾ ਪੁਲੀਸ ਰਿਮਾਂਡ ਲੈ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਇੱਕ ਹੋਰ ਮਾਮਲੇ ਵਿੱਚ ਸੀਆਈਏ-2 ਲੁਧਿਆਣਾ ਦੀ ਪੁਲੀਸ ਪਾਰਟੀ ਨੂੰ ਮੁਹੱਲਾ ਉਪਕਾਰ ਨਗਰ ਪੁਲੀ ਨੇੜੇ ਸੀਵਰੇਜ ਪਲਾਂਟ ਨੇੜੇ ਲਗਾਏ ਨਾਕੇ ਦੌਰਾਨ ਥਾਣੇਦਾਰ ਜਸਵਿੰਦਰ ਸਿੰਘ ਨੂੰ ਇਤਲਾਹ ਮਿਲੀ ਕਿ ਰਾਮ ਚੰਦਰ ਸ਼ਾਹ ਵਾਸੀ ਮੁਹੱਲਾ ਕੁੰਦਨਪੁਰੀ ਬਾਹਰਲੇ ਰਾਜਾਂ ਤੋਂ ਭਾਰੀ ਮਾਤਰਾ ਵਿੱਚ ਗਾਂਜਾ ਲਿਆ ਕੇ ਇੱਥੇ ਵੇਚਦਾ ਹੈ ਅਤੇ ਉਹ ਹੁਣ ਵੀ ਥੈਲਾ ਪਲਾਸਟਿਕ ਵਿੱਚ ਗਾਂਜਾ ਪਾ ਕੇ ਆਪਣੇ ਕਿਸੇ ਗਾਹਕ ਨੂੰ ਵੇਚਣ ਲਈ ਸ੍ਰੀ ਰਾਮ ਪਾਰਕ ਮੁਹੱਲਾ ਗੁਰੂ ਨਾਨਕ ਪੁਰਾ ਨੇੜੇ ਖੜਾ ਹੈ। ਪੁਲੀਸ ਪਾਰਟੀ ਨੇ ਤੁਰੰਤ ਕਰਵਾਈ ਕਰਦੇ ਹੋਏ ਰਾਮ ਚੰਦਰ ਸ਼ਾਹ ਨੂੰ 15 ਕਿਲੋ ਗਾਂਜੇ ਸਮੇਤ ਗ੍ਰਿਫ਼ਤਾਰ ਕਰ ਲਿਆ। ਉਸਦਾ ਵੀ ਅਦਾਲਤ ਤੋਂ 1 ਦਿਨ ਦਾ ਪੁਲੀਸ ਰਿਮਾਂਡ ਲਿਆ ਗਿਆ ਹੈ ਅਤੇ ਉਸਦੀ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਥਾਣੇਦਾਰ ਬਿਕਰਮਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਸੂਰਜ ਏਸੀ ਰਿਪੇਅਰ ਦਾ ਕੰਮ ਕਰਦਾ ਹੈ। ਉਸ ਖ਼ਿਲਾਫ਼ ਪਹਿਲਾਂ ਵੀ ਐੱਨਡੀਪੀਐੱਸ ਐਕਟ ਤਹਿਤ ਥਾਣਾ ਜਮਾਲਪੁਰ ਵਿੱਚ ਇੱਕ ਕੇਸ ਦਰਜ ਹੈ।

Advertisement

Advertisement
Advertisement
Author Image

Advertisement