ਹੈਰੋਇਨ ਸਮੇਤ ਦੋ ਕਾਬੂ
ਨਵੀਂ ਦਿੱਲੀ, 31 ਦਸੰਬਰ
ਦਿੱਲੀ ਪੁਲੀਸ ਨੇ ਦੋ ਨਾਇਜੀਰੀਅਨ ਨਾਗਰਿਕਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 442 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਦੀ ਪਛਾਣ ਅਮਾਨਸ ਓਸੇਰੇਟਿਨ ਉਰਫ ਫਰੇਡ ਅਤੇ ਥੌਮਸਨ ਉਰਫ ਐਮੇਕਾ ਵਜੋਂ ਹੋਈ ਹੈ ਜੋ ਦਿੱਲੀ ਐਨਸੀਆਰ ਵਿੱਚ ਨਸ਼ਾ ਤਸਕਰ ਗਰੋਹ ਨਾਲ ਜੁੜੇ ਹੋਏ ਹਨ। ਡੀਸੀਪੀ (ਦੱਖਣ-ਪੱਛਮੀ) ਰਵੀ ਕੁਮਾਰ ਸਿੰਘ ਨੇ ਦੱਸਿਆ ਕਿ 26 ਦਸੰਬਰ ਨੂੰ ਸੂਚਨਾ ਮਿਲੀ ਸੀ ਕਿ ਆਸ਼ਰਮ ਰਿੰਗ ਰੋਡ ਨੇੜੇ ਇੱਕ ਕਾਰ ਆਉਣ ਵਾਲੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਪੁਲੀਸ ਟੀਮ ਨੇ ਫਰੈਡ ਨੂੰ ਕਾਬੂ ਕਰ ਲਿਆ ਅਤੇ ਕਾਰ ਦੀ ਤਲਾਸ਼ੀ ਦੌਰਾਨ ਉਸ ਦੀ ਜੈਕੇਟ ਦੀ ਜੇਬ ’ਚੋਂ 442 ਗ੍ਰਾਮ ਹੈਰੋਇਨ ਬਰਾਮਦ ਹੋਈ| ਉਸ ਨੇ ਦੱਸਿਆ ਕਿ ਫਰੈਡ ਨੇ ਇਸ ਵਿੱਚ ਆਪਣੇ ਸਾਥੀ ਥੌਮਸਨ ਦੀ ਸ਼ਮੂਲੀਅਤ ਦਾ ਖੁਲਾਸਾ ਕੀਤਾ ਸੀ, ਜਿਸ ਤੋਂ ਬਾਅਦ ਉਸ ਨੂੰ ਵੀ ਕਾਬੂ ਕਰ ਲਿਆ। ਨਸ਼ੇ ਦੇ ਲੈਣ-ਦੇਣ ਲਈ ਵਰਤੇ ਜਾਂਦੇ ਚਾਰ ਮੋਬਾਈਲ ਫੋਨ ਵੀ ਜ਼ਬਤ ਕੀਤੇ ਗਏ ਹਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਨਸ਼ਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। -ਪੀਟੀਆਈ