ਕਰੋੜਾਂ ਦੀ ਹੈਰੋਇਨ ਸਮੇਤ ਦੋ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 31 ਮਾਰਚ
ਐੱਸਟੀਐੱਫ ਦੇ ਏਆਈਜੀ ਸੁਨੇਹ ਦੀਪ ਸ਼ਰਮਾ ਦੇ ਦਿਸ਼ਾ-ਨਿਰਦੇਸ਼ ਤਹਿਤ ਲੁਧਿਆਣਾ ਦੀ ਟੀਮ ਨੇ ਦੋ ਮੁਲਜ਼ਮਾਂ ਨੂੰ ਸ਼ਿਵਪੁਰੀ ਇਲਾਕੇ ਦੇ ਸ਼ਮਸ਼ਾਨਘਾਟ ਨੇੜਿਓਂ ਲਗਪਗ ਦੋ ਕਿੱਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਅਸਟੀਫੀਐੱਫ ਲੁਧਿਆਣਾ ਟੀਮ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਜਦੋਂ ਪੁਲੀਸ ਕਾਰਾਬਾਰਾ ਚੌਕ ’ਚ ਮੌਜੂਦ ਸੀ ਤਾਂ ਪਤਾ ਲੱਗਾ ਕੇ ਕਪਿਲ ਕੁਮਾਰ ਉਰਫ਼ ਕਪਿਲ ਵਾਸੀ ਸ਼ਿਵਪੁਰੀ ਅਤੇ ਵਰੁਣ ਕੁਮਾਰ ਉਰਫ਼ ਵੀਨੂ ਵਾਸੀ ਸਰਦਾਰ ਨਗਰ ਐਕਟਿਵਾ ’ਤੇ ਹੈਰੋਇਨ ਵੇਚਣ ਜਾ ਰਹੇ ਹਨ। ਇਸ ਮਗਰੋਂ ਪੁਲੀਸ ਪਾਰਟੀ ਨੇ ਨਾਕਾਬੰਦੀ ਕਰਕੇ ਐਕਟਿਵਾ ’ਤੇ ਆ ਰਹੇ ਦੋਵੇਂ ਜਣਿਆਂ ਨੂੰ ਰੋਕ ਕੇ ਏਸੀਪੀ ਸਤਵਿੰਦਰ ਸਿੰਘ ਦੀ ਹਾਜ਼ਰੀ ਵਿੱਚ ਤਲਾਸ਼ੀ ਲਈ ਤਾਂ ਐਕਟਿਵਾ ਦੀ ਡਿੱਗੀ ’ਚੋਂ ਇੱਕ ਕਿੱਲੋ 950 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁੱਢਲੀ ਪੁੱਛ-ਪੜਤਾਲ ਦੌਰਾਨ ਪਤਾ ਲੱਗਾ ਕਿ ਕਪਿਲ ਕੁਮਾਰ ਹਿਮਾਚਲ ਵਿੱਚ ਕੱਪੜਿਆਂ ਦਾ ਹੋਲਸੇਲ ਕਾਰੋਬਾਰ ਕਰਦਾ ਹੈ ਜਦਕਿ ਵਰੁਣ ਕੁਮਾਰ ਵੱਲੋਂ ਰੈਪਿਡੋ ਅਤੇ ਊਬਰ ਵਿੱਚ ਆਪਣੀ ਐਕਟਿਵਾ ਰਜਿਸਟਰਡ ਕਰਾ ਕੇ ਸਵਾਰੀਆਂ ਢੋਹੀਆਂ ਜਾਂਦੀਆਂ ਹਨ।