ਚਾਰ ਕਿਲੋ ਅਫੀਮ ਸਣੇ ਦੋ ਕਾਬੂ
08:01 AM Nov 11, 2023 IST
ਰਾਜਪੁਰਾ: ਰਾਜਪੁਰਾ ਪੁਲੀਸ ਨੇ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਅਤੇ ਗਸ਼ਤ ਦੌਰਾਨ ਦੋ ਵਿਅਕਤੀਆਂ ਕੋਲੋਂ ਚਾਰ ਕਿਲੋ 200 ਗਰਾਮ ਅਫੀਮ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਾਜ ਕੁਮਾਰ ਰਾਏ ਵਾਸੀ ਪਿੰਡ ਚਾਂਦ ਕੁਦਰੀਆ (ਬਿਹਾਰ) ਅਤੇ ਪਵਨ ਕੁਮਾਰ ਵਾਸੀ ਅੰਮ੍ਰਤਿਸਰ ਵਜੋਂ ਹੋਈ ਹੈ। ਦੋਵੇਂ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਹਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement