ਝੋਨਾ ਚੋਰੀ ਕਰਨ ਦੇ ਦੋਸ਼ ਹੇਠ ਟਰੱਕ ਸਣੇ ਦੋ ਗ੍ਰਿਫ਼ਤਾਰ
10:22 AM Nov 14, 2024 IST
ਤਰਨ ਤਾਰਨ (ਪੱਤਰ ਪ੍ਰੇਰਕ):
Advertisement
ਥਾਣਾ ਹਰੀਕੇ ਦੀ ਪੁਲੀਸ ਨੇ ਦੋ ਜਣਿਆਂ ਨੂੰ ਚੋਰੀ ਕੀਤੇ ਝੋਨੇ ਦੇ ਲੱਦੇ ਟਰੱਕ ਸਣੇ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਐੱਸਪੀ (ਇਨਵੈਸਟੀਗੇਸ਼ਨ) ਅਜੈਰਾਜ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਗੁਰਭੇਜ ਸਿੰਘ ਵਾਸੀ ਰਾਜਾਤਾਲ (ਘਰਿੰਡਾ) ਅਤੇ ਗੁਰਪ੍ਰੀਤ ਸਿੰਘ ਵਾਸੀ ਭੱਠਾ ਨੰਗਲੀ (ਅੰਮ੍ਰਿਤਸਰ) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਝੋਨੇ ਦਾ ਲੱਦਿਆ ਟਰੱਕ ਸਹਿਯਾਦਾ ਮੰਡੀ ਡੇਰਾ ਬਾਬਾ ਨਾਨਕ ਤੋਂ ਚੋਰੀ ਕੀਤਾ ਸੀ ਜਿਸ ਨੂੰ ਉਹ ਅੱਗੇ ਵੇਚਣ ਲਈ ਗਾਹਕ ਦੀ ਭਾਲ ਕਰ ਰਹੇ ਸਨ| ਅਧਿਕਾਰੀ ਨੇ ਦੱਸਿਆ ਕਿ ਟਰੱਕ ਵਿੱਚ 1016 ਬੋਰੀਆਂ ਝੋਨਾ ਸੀ| ਹਰੀਕੇ ਪੁਲੀਸ ਦੇ ਐੱਸਐੱਚਓ ਇੰਸਪੈਕਟਰ ਕਸ਼ਮੀਰ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਬੂਹ ਪੁਲ ’ਤੇ ਲਗਾਏ ਇਕ ਨਾਕੇ ’ਤੇ ਮੁਲਜ਼ਮ ਪੁਲੀਸ ਦੇ ਕਾਬੂ ਆ ਗਏ। ਇਸ ਸਬੰਧੀ ਪੁਲੀਸ ਨੇ ਬੀਐੱਨਐੱਸ ਦੀ ਦਫ਼ਾ 306 ਅਧੀਨ ਇਕ ਕੇਸ ਦਰਜ ਕੀਤਾ ਹੈ।
Advertisement
Advertisement