ਨੌਜਵਾਨ ਉੱਤੇ ਗੋਲੀਆਂ ਚਲਾਉਣ ਦੇ ਦੋਸ਼ ਹੇਠ ਦੋ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਰਤੀਆ, 5 ਸਤੰਬਰ
ਸ਼ਹਿਰ ਦੇ ਮਾਡਲ ਟਾਊਨ ਕੋਲ ਅਗਰਸੇਨ ਚੌਕ ’ਤੇ ਇਕ ਨੌਜਵਾਨ ’ਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਗੋਲੀਆਂ ਚਲਾਉਣ ਦੇ ਮਾਮਲੇ ਸਬੰਧੀ ਸ਼ਹਿਰ ਥਾਣਾ ਪੁਲੀਸ ਟੀਮ ਨੇ 2 ਨੌਜਵਾਨਾਂ ਨੂੰ ਸ਼ਹਿਰ ਦੀ ਟੋਹਾਣਾ ਰੋਡ ਬਾਈਪਾਸ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਟਿੰਕੂ ਨਿਵਾਸੀ ਵਾਰਡ ਨੰ. 3 ਰਤੀਆ ਅਤੇ ਸੁਮਿਤ ਵਾਰਡ ਨੰ. 4 ਰਤੀਆ ਵਜੋਂ ਹੋਈ, ਜਦੋਂਕਿ ਫਾਇਰਿੰਗ ਦਾ ਮੁੱਖ ਮੁਲਜ਼ਮ ਅਤੇ ਇਕ ਹੋਰ ਸਹਿਯੋਗੀ ਅਜੇ ਵੀ ਫਰਾਰ ਹਨ। ਮੁਲਜ਼ਮਾਂ ਦਾ ਅਦਾਲਤ ਨੇ 3 ਦਿਨ ਦਾ ਪੁਲੀਸ ਰਿਮਾਂਡ ਦਿੱਤਾ ਹੈ। ਸ਼ਹਿਰ ਥਾਣਾ ਇੰਚਾਰਜ ਰਣਜੀਤ ਸਿੰਘ ਨੇ ਦੱਸਿਆ ਕਿ 28 ਅਗਸਤ ਨੂੰ ਪਿੰਡ ਸੁਖਮਨਪੁਰ ਵਾਸੀ ਜਗਸੀਰ ਸਿੰਘ ਦੀ ਸ਼ਿਕਾਇਤ ’ਤੇ ਮੱਖਣ ਸਿੰਘ, ਟਿੰਕੂ, ਸੁਮੀਤ ਅਤੇ ਹੈਪੀ ਖ਼ਿਲਾਫ਼ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਫਾਇਰਿੰਗ ਦੌਰਾਨ ਜਗਸੀਰ ਸਿੰਘ ਜ਼ਖ਼ਮੀ ਹੋ ਗਿਆ ਸੀ। ਸ਼ਹਿਰ ਥਾਣਾ ਇੰਚਾਰਜ ਰਣਜੀਤ ਸਿੰਘ ਨੇ ਦੱਸਿਆ ਕਿ 28 ਅਗਸਤ ਨੂੰ ਪਿੰਡ ਸੁਖਮਨਪੁਰ ਵਾਸੀ ਜਗਸੀਰ ਸਿੰਘ ਦੀ ਸ਼ਿਕਾਇਤ ਤੇ ਮੱਖਣ ਸਿੰਘ, ਟਿੰਕੂ, ਸੁਮਿਤ ਅਤੇ ਹੈਪੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਹਿਸਾਰ ਜੇਲ੍ਹ ਵਿਚ ਹੋਈ ਰੰਜਿਸ਼ ਦੇ ਚੱਲਦੇ ਹੀ ਮੁਲਜ਼ਮਾਂ ਨੇ ਜਗਸੀਰ ਸਿੰਘ ’ਤੇ ਗੋਲੀਆਂ ਚਲਾਈਆਂ। ਇਸ ਸਬੰਧੀ ਐੱਸਆਈ ਸੂਬੇ ਸਿੰਘ ਦੀ ਅਗਵਾਈ ਹੇਠ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਜਾਂਚ ਅਧਿਕਾਰੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਸ ਮਾਮਲੇ ਵਿਚ ਨਾਮਜ਼ਦ ਕੀਤੇ ਗਏ 2 ਮੁਲਜ਼ਮ ਬਾਈਪਾਸ ਵੱਲ ਘੁੰਮ ਰਹੇ ਹਨ। ਉਨ੍ਹਾਂ ਛਾਪਾ ਮਾਰ ਕੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।