ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਾਹਗੀਰਾਂ ਨੂੰ ਨਕਲੀ ਪਿਸਤੌਲ ਦਿਖਾ ਕੇ ਲੁੱਟਣ ਦੇ ਦੋਸ਼ ਹੇਠ ਦੋ ਕਾਬੂ

08:00 AM Apr 18, 2024 IST

ਪੱਤਰ ਪ੍ਰੇਰਕ
ਰਤੀਆ, 17 ਅਪਰੈਲ
ਸਦਰ ਥਾਣਾ ਪੁਲੀਸ ਦੀ ਟੀਮ ਨੇ ਬੀਤੀ ਰਾਤ ਪਿੰਡ ਕਲੋਠਾ ਅਤੇ ਅਲੀਕਾ ਕੋਲ ਹਥਿਆਰਾਂ ਦਿਖਾ ਕੇ ਰਾਹਗੀਰਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ 2 ਨੌਜਵਾਨਾਂ ਨੂੰ ਮੋਟਰਸਾਈਕਲ ਸਣੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਜਤਿੰਦਰ ਉਰਫ ਬੰਟੀ ਵਾਸੀ ਮਹਿਮਦਪੁਰ ਸੋਤਰ ਅਤੇ ਰਾਜਨ ਵਾਸੀ ਬੋੜਾ ਵਜੋਂ ਹੋਈ ਹੈ, ਜਿਨ੍ਹਾਂ ਦੇ ਕਬਜ਼ੇ ’ਚੋਂ ਨਕਲੀ ਪਿਸਤੌਲ ਤੋਂ ਇਲਾਵਾ 1 ਲੋਹੇ ਦੀ ਨੁਕੀਲੀ ਚੀਜ਼ ਬਰਾਮਦ ਕੀਤੀ ਗਈ ਹੈ। ਸਦਰ ਥਾਣਾ ਇੰਚਾਰਜ ਓਮ ਪ੍ਰਕਾਸ਼ ਨੇ ਦੱਸਿਆ ਕਿ ਬੀਤੀ ਰਾਤ ਸਹਾਇਕ ਉਪ ਨਿਰੀਖਕ ਅਮਿਤ ਕੁਮਾਰ ਤੋਂ ਇਲਾਵਾ ਸਹਿਯੋਗੀ ਭੂਪ ਸਿੰਘ, ਸਰਵਜੀਤ ਸਿੰਘ, ਸੁਖਦੇਵ ਸਿੰਘ ਅਤੇ ਸਰਕਾਰੀ ਗੱਡੀ ਚਾਲਕ ਵਿਕਰਮ ਆਦਿ ਰਾਤ ਸਮੇਂ ਪਿੰਡ ਕਲੋਠਾ ਦੇ ਬੱਸ ਸਟੈਂਡ ’ਤੇ ਗਸ਼ਤ ਕਰ ਰਹੇ ਸਨ ਤਾਂ ਇਸ ਦੌਰਾਨ ਮੁਖਬਰ ਨੇ ਸੂਚਨਾ ਦਿੱਤੀ ਕਿ ਪਿੰਡ ਕਲੋਠਾ ਤੋਂ ਅਲੀਕਾ ਰੋਡ ’ਤੇ ਦੋ ਲੜਕੇ ਮੋਟਰਸਾਈਕਲ ਲੈ ਕੇ ਖੜ੍ਹੇ ਹਨ ਅਤੇ ਉਨ੍ਹਾਂ ਦੇ ਹੱਥਾਂ ਵਿਚ ਹਥਿਆਰ ਵੀ ਹਨ, ਜੋ ਸੜਕ ’ਤੇ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੇ ਹਨ। ਜੇਕਰ ਪੁਲੀਸ ਟੀਮ ਤੁਰੰਤ ਰੇਡ ਕਰੇ ਤਾਂ ਦੋਵੇਂ ਜਣੇ ਹਥਿਆਰਾਂ ਸਮੇਤ ਮੌਕੇ ’ਤੇ ਕਾਬੂ ਆ ਸਕਦੇ ਹਨ। ਉਕਤ ਸੂਚਨਾ ’ਤੇ ਤੁਰੰਤ ਪੁਲੀਸ ਟੀਮ ਜਿਵੇਂ ਹੀ ਅਲੀਕਾ ਰੋਡ ’ਤੇ ਪਹੁੰਚੀ ਤਾਂ ਸਾਹਮਣੇ 2 ਲੜਕੇ ਮੋਟਰਸਾਈਕਲ ਸਣੇ ਖੜ੍ਹੇ ਦਿਖਾਈ ਦਿੱਤੇ, ਜਿਨ੍ਹਾਂ ’ਚੋਂ ਇਕ ਨੌਜਵਾਨ ਨੇ ਬੈਟਰੀ ਦੀ ਰੋਸ਼ਨੀ ਨਾਲ ਗੱਡੀ ਨੂੰ ਰੋਕਣ ਦਾ ਇਸ਼ਾਰਾ ਕੀਤਾ। ਇਸੇ ਦੌਰਾਨ ਗੱਡੀ ਅੰਦਰ ਬੈਠੇ ਏਐੱਸਆਈ ਨੇ ਗੱਡੀ ਅੰਦਰ ਲਾਈਟ ਜਗਾਈ ਤਾਂ ਪੁਲੀਸ ਦੀ ਵਰਦੀ ਨੂੰ ਦੇਖ ਕੇ ਦੋਵੇਂ ਲੜਕੇ ਭੱਜਣ ਲੱਗੇ ਪਰ ਪੁਲੀਸ ਟੀਮ ਨੇ ਦੋਵੇਂ ਨੌਜਵਾਨਾਂ ਨੂੰ ਹਥਿਆਰ ਸਮੇਤ ਕਾਬੂ ਕਰ ਲਿਆ।

Advertisement

Advertisement
Advertisement