ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਥਿਆਰਾਂ ਦੀ ਨੋਕ ’ਤੇ ਲੁੱਟਮਾਰ ਕਰਨ ਦੇ ਦੋਸ਼ ਹੇਠ ਦੋ ਕਾਬੂ

08:06 AM Oct 05, 2024 IST

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 4 ਅਕਤੂਬਰ
ਵੱਖ ਵੱਖ ਥਾਵਾਂ ’ਤੇ ਅੱਜ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਨੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਥਾਣਾ ਡਿਵੀਜਨ ਨੰਬਰ 3 ਦੀ ਪੁਲੀਸ ਨੂੰ ਜੂਰੀ ਟੈਲੀਕਾਮ ਪ੍ਰਾਈਵੇਟ ਪਿੰਡ ਦਕੋਹਾ ਰਾਮਾ ਮੰਡੀ ਜਲੰਧਰ ਵਾਸੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਹ ਸਮਰਾਲਾ ਚੌਕ ’ਤੇ ਜਲੰਧਰ ਜਾਣ ਵਾਲੀ ਬੱਸ ਦੀ ਉਡੀਕ ਕਰ ਰਿਹਾ ਸੀ, ਜਦੋਂ ਦੋ ਵਿਅਕਤੀਆ ਨੇ ਉਸ ਦੀ ਗਰਦਨ ’ਤੇ ਤਿੱਖੀ ਚੀਜ਼ ਰੱਖ ਕੇ ਧੱਕੇ ਨਾਲ ਪਿੱਠੂ ਬੈਗ ਖੋਹ ਲਿਆ ਤੇ ਉਸ ਦੀ ਕੁੱਟਮਾਰ ਵੀ ਕੀਤੀ। ਉਸ ਦੇ ਬੈਗ ਵਿੱਚ ਲੈਪਟਾਪ, ਪਰਸਠ ਦੋ ਮੋਬਾਈਲ ਫੋਨ ਤੇ ਹੋਰ ਸਾਮਾਨ ਸੀ। ਪੁਲੀਸ ਨੇ ਇਸ ਸਬੰਧ ਵਿੱਚ ਕੇਸ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਥਾਣਾ ਡਿਵੀਜਨ ਨੰਬਰ 7 ਦੀ ਪੁਲੀਸ ਨੂੰ ਪੁਨੀਤ ਨਗਰ ਤਾਜਪੁਰ ਰੋਡ ਵਾਸੀ ਕਮਲ ਨੇ ਦੱਸਿਆ ਕਿ ਉਹ ਆਪਣੇ ਸਾਥੀ ਸ਼ਮਸ਼ੇਰ ਬਹਾਦੁਰ ਨਾਲ ਈ-ਰਿਕਸ਼ਾ ’ਤੇ ਜਾ ਰਿਹਾ ਸੀ ਤਾਂ ਵਰਧਮਾਨ ਸਬਜ਼ੀ ਮੰਡੀ ਕੋਲ ਸਾਹਮਣੇ ਤੋਂ ਆ ਰਹੇ ਐਕਟਿਵਾ ਸਵਾਰ ਦੋ ਵਿਅਕਤੀਆਂ ਨੇ ਉਨ੍ਹਾ ਨੂੰ ਘੇਰ ਕੇ ਦਾਤ ਦੀ ਨੋਕ ’ਤੇ ਉਸ ਕੋਲ ਮੌਜੂਦ ਪੰਜ ਹਜ਼ਾਰ ਦੀ ਨਕਦੀ ਖੋਹ ਲਈ। ਥਾਣੇਦਾਰ ਮਲਕੀਤ ਸਿੰਘ ਨੇ ਦੱਸਿਆ ਹੈ ਕਿ ਦੌਰਾਨੇ ਤਫ਼ਤੀਸ਼ ਜਵਾਹਰ ਨਗਰ ਕੈਂਪ ਵਾਸੀਆਨ ਸੋਨੂੰ ਅਤੇ ਰਿਸ਼ਵ ਨੂੰ ਗ੍ਰਿਫ਼ਤਾਰ ਕਰਕੇ 5 ਹਜ਼ਾਰ ਰੁਪਏ ਅਤੇ ਇੱਕ ਲੋਹਾ ਦਾਤ ਬਰਾਮਦ ਕੀਤੀ ਗਈ ਹੈ।

Advertisement

Advertisement