ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਾਬਾਲਗ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਦੋ ਕਾਬੂ

09:47 PM Jun 29, 2023 IST
featuredImage featuredImage

ਪੱਤਰ ਪ੍ਰੇਰਕ

Advertisement

ਤਰਨ ਤਾਰਨ, 24 ਜੂਨ

ਥਾਣਾ ਚੋਹਲਾ ਸਾਹਿਬ ਦੀ ਪੁਲੀਸ ਨੇ ਦੋ ਜਣਿਆਂ ਨੂੰ 13 ਸਾਲਾ ਲੜਕੀ ਨਾਲ ਜਬਰ-ਜਨਾਹ ਦੇ ਦੋਸ਼ਾਂ ਅਧੀਨ ਗ੍ਰਿਫ਼ਤਾਰ ਕੀਤਾ ਹੈ| ਜਾਣਕਾਰੀ ਅਨੁਸਾਰ ਚੋਹਲਾ ਸਾਹਿਬ ਦੀ ਪੁਲੀਸ ਨੇ 13 ਸਾਲਾ ਲੜਕੀ ਨਾਲ ਜਬਰ-ਜਨਾਹ ਦੇ ਦੋਸ਼ ਗੁਰਜੰਟ ਸਿੰਘ ਵਾਸੀ ਮੋਹਨਪੁਰ ਅਤੇ ਅਜੇ ਸਿੰਘ ਵਾਸੀ ਮਲੀਆ (ਤਰਨ ਤਾਰਨ) ਨੂੰ ਗ੍ਰਿਫ਼ਤਾਰ ਕੀਤਾ ਹੈ। ਗੁਰਜੰਟ ਸਿੰਘ ਲੜਕੀ ਨੂੰ ਉਸ ਦੇ ਪਿੰਡ ਭੱਠਲ ਭਾਈਕੇ ਤੋਂ ਆਪਣੇ ਥ੍ਰੀ-ਵ੍ਹੀਲਰ ‘ਤੇ 18 ਜੂਨ ਨੂੰ ਅਗਵਾ ਕਰ ਕੇ ਅੰਮ੍ਰਿਤਸਰ ਲੈ ਆਇਆ ਜਿੱਥੇ ਅਜੇ ਸਿੰਘ ਪਹਿਲਾਂ ਦੀ ਮੌਜੂਦ ਸੀ| ਦੋਵੇਂ ਮੁਲਜ਼ਮ ਲੜਕੀ ਨੂੰ ਹਰਿਮੰਦਰ ਸਾਹਿਬ ਨੇੜੇ ਇੱਕ ਹੋਟਲ ਵਿੱਚ ਲੈ ਗਏ ਜਿੱਥੇ ਉਸ ਨਾਲ ਜਬਰ-ਜਨਾਹ ਕੀਤਾ ਗਿਆ। ਲੜਕੀ 22 ਜੂਨ ਨੂੰ ਉਥੋਂ ਆਪਣੇ ਘਰ ਆ ਗਈ| ਉਸ ਨੇ ਇਸ ਬਾਰੇ ਉਸ ਨੇ ਆਪਣੀ ਮਾਂ ਨੂੰ ਜਾਣਕਾਰੀ ਦਿੱਤੀ। ਪਰਿਵਾਰ ਨੇ ਇਸ ਮਾਮਲੇ ਸਬੰਧੀ ਚੋਹਲਾ ਸਾਹਿਬ ਪੁਲੀਸ ਨੂੰ ਸ਼ਿਕਾਇਤ ਕੀਤੀ| ਪੁਲੀਸ ਇੰਸਪੈਕਟਰ ਨਰਿੰਦਰ ਕੌਰ ਨੇ ਕੇਸ ਦਰਜ ਕਰ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ|

Advertisement

ਇਸੇ ਤਰ੍ਹਾਂ ਥਾਣਾ ਸਰਾਏ ਅਮਾਨਤ ਖਾਂ ਦੀ ਪੁਲੀਸ ਨੇ ਪਿੰਡ ਢੰਡ ਤੋਂ ਛੇ ਦਿਨ ਪਹਿਲਾਂ ਮਜ਼ਦੂਰ ਪਰਿਵਾਰ ਦੀ ਨਾਬਾਲਗ ਲੜਕੀ ਨੂੰ ਉਸ ਦੇ ਘਰੋਂ ਅਗਵਾ ਕਰ ਕੇ ਲਿਜਾਣ ਖ਼ਿਲਾਫ਼ ਕੇਸ ਦਰਜ ਕੀਤਾ ਹੈ| ਪੀੜਤ ਲੜਕੀ ਦੇ ਪਿਤਾ ਨੇ ਪੁਲੀਸ ਨੂੰ ਦੱਸਿਆ ਕਿ ਵਾਰਦਾਤ ਦੇ ਦਿਨ ਸਵੇਰ ਵੇਲੇ ਲੜਕੀ ਨੂੰ ਘਰ ਦੀ ਰਾਖੀ ਲਈ ਛੱਡ ਕੇ ਪਤਨੀ ਨਾਲ ਮਜ਼ਦੂਰੀ ਲਈ ਚਲਾ ਗਿਆ| ਸ਼ਾਮ ਵਾਲੇ ਘਰ ਆ ਕੇ ਦੇਖਿਆ ਤਾਂ ਲੜਕੀ ਘਰ ਨਹੀਂ ਸੀ| ਲੜਕੀ ਦੇ ਪਿਤਾ ਨੇ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਖਦਸ਼ਾ ਜ਼ਾਹਿਰ ਕੀਤਾ ਕਿ ਲੜਕੀ ਨੂੰ ਕੋਈ ਨੌਜਵਾਨ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰ ਕੇ ਲੈ ਗਿਆ ਹੈ|

Advertisement
Tags :
ਕਾਬੂਜਬਰ-ਜਨਾਹਨਾਬਾਲਗ