ਔਰਤ ਦੇ ਕਤਲ ਦੇ ਦੋਸ਼ ਹੇਠ ਦੋ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਜਲੰਧਰ, 20 ਅਗਸਤ
ਨਕੋਦਰ ਪੁਲੀਸ ਨੇ ਸੋਨੇ ਦੀਆਂ ਵਾਲੀਆਂ ਖੋਹਣ ਸਮੇਂ ਕਤਲ ਕੀਤੀ ਔਰਤ ਦੇ ਕਾਤਲਾਂ ਨੂੰ ਕਾਬੂ ਕੀਤਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਨਕੋਦਰ ਸੁਖਪਾਲ ਸਿੰਘ ਨੇ ਦੱਸਿਆ ਕਿ 15 ਅਗਸਤ ਨੂੰ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਕੁਲਵਿੰਦਰ ਕੌਰ ਪਤਨੀ ਗੁਰਮੇਲ ਸਿੰਘ ਵਾਸੀ ਢੇਰੀਆਂ ਦੇ ਸਿਰ ਵਿੱਚ ਸਖਤ ਸੱਟ ਮਾਰ ਕੇ ਉਸ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਕੇ ਫਰਾਰ ਹੋ ਗਏ ਸਨ। ਨਕੋਦਰ ਪੁਲੀਸ ਵੱਲੋਂ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਵਿਰੁੱਧ ਲੁੱਟ ਖੋਹ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ। ਜ਼ਖ਼ਮੀ ਕੁਲਵਿੰਦਰ ਕੌਰ ਦੀ ਇਲਾਜ ਦੌਰਾਨ 19 ਅਗਸਤ ਨੂੰ ਮੌਤ ਹੋ ਗਈ ਸੀ ਜਿਸ ਕਾਰਨ ਕਤਲ ਦਾ ਮੁਕੱਦਮਾ ਵੀ ਦਰਜ ਕੀਤਾ ਗਿਆ ਸੀ। ਇਸ ਮਾਮਲੇ ਨੂੰ ਟਰੇਸ ਕਰਨ ਲਈ ਡੀਐਸਪੀ ਸੁਖਪਾਲ ਸਿੰਘ ਦੀ ਅਗਵਾਈ ਵਿੱਚ ਥਾਣਾ ਸਦਰ ਨਕੋਦਰ ਸਮੇਤ ਏਐਸਆਈ ਸਤਨਾਮ ਸਿੰਘ ਅਤੇ ਮੁੱਖ ਥਾਣਾ ਅਫ਼ਸਰ ਨੂਰਮਹਿਲ ਦੀਆਂ ਟੀਮਾਂ ਬਣਾ ਕੇ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਉਕਤ ਮਾਮਲੇ ਦੇ ਮੁਲਜ਼ਮਾਂ ਸੁਨੀਲ ਕੁਮਾਰ ਵਾਸੀ ਚੂਹੇਕੀ ਥਾਣਾ ਨੂਰਮਹਿਲ ਤੇ ਅਜੇ ਕੁਮਾਰ ਨਕੋਦਰ ਰੋਡ ਕਲੋਨੀ ਨੂਰਮਹਿਲ ਨੂੰ ਟਰੇਸ ਕਰਕੇ ਉਹਨਾਂ ਨੂੰ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਕੋਲੋਂ ਵਾਰਦਾਤ ਵਿੱਚ ਵਰਤਿਆ ਗਿਆ। ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ ਤੇ ਰਿਮਾਂਡ ਲੈ ਕੇ ਉਹਨਾਂ ਕੋਲੋਂ ਵਾਰਦਾਤ ਵਿੱਚ ਵਰਤਿਆ ਦਾਤਰ ਤੇ ਔਰਤ ਕੋਲੋਂ ਖੋਹੀਆਂ ਸੋਨੇ ਦੀਆਂ ਵਾਲੀਆਂ ਵੀ ਬਰਾਮਦ ਕੀਤੀਆਂ ਜਾਣਗੀਆਂ। ਇੱਥੇ ਵਰਣਨਯੋਗ ਹੈ ਕਿ ਇਨ੍ਹਾਂ ਦੋਸ਼ੀਆਂ ਦੇ ਵਿਰੁੱਧ ਪਹਿਲਾਂ ਵੀ ਨੂਰਮਹਿਲ ਅਤੇ ਨਕੋਦਰ ਥਾਣਿਆਂ ਵਿੱਚ ਮਾਮਲੇ ਦਰਜ ਹਨ। ਪੁਲੀਸ ਵਲੋਂ ਇਨ੍ਹਾਂ ਕੋਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਸੁਖਪਾਲ ਸਿੰਘ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ ਥਾਣਾ ਸਿਟੀ ਨਕੋਦਰ ਦੀ ਪੁਲੀਸ ਵੱਲੋਂ ਦੜਾ ਸੱਟਾ ਲਾਉਂਦੇ ਦੋ ਵਿਅਕਤੀਆਂ ਨਵਦੀਪ ਬਾਵਾ ਓਰਫ ਨਵੀਂ ਬਾਸੀ ਮੁਹੱਲਾ ਖੁਰਮਪੁਰ ਮਹਿਤਪੁਰ ਤੇ ਸਤਨਾਮ ਚੰਦ ਵਾਸੀ ਮੁਹੱਲਾ ਰਹਿਮਾਨਪੁਰਾ ਨਕੋਦਰ ਨੂੰ ਵੀ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ। ਉਕਤ ਨਵਦੀਪ ਨਵੀ ਕੋਲੋਂ 16,180 ਰੁਪਏ ਅਤੇ ਸਤਨਾਮ ਚੰਦ ਤੋਂ 4,430 ਰੁਪਏ ਬਰਾਮਦ ਕੀਤੇ ਗਏ ਹਨ। ਪੁਲੀਸ ਵੱਲੋਂ ਮੁਲਜ਼ਮਾਂ ਵਿਰੁੱਧ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਕਾਦੀਆਂ ਪੁਲੀਸ ਵੱਲੋਂ ਵੱਖ-ਵੱਖ ਮਾਮਲਿਆਂ ’ਚ ਤਿੰਨ ਕੇਸ ਦਰਜ
ਕਾਦੀਆਂ (ਪੱਤਰ ਪ੍ਰੇਰਕ): ਸਥਾਨਕ ਪੁਲੀਸ ਨੇ ਵੱਖ-ਵੱਖ ਮਾਮਲਿਆਂ ’ਚ ਥਾਣਾ ਕਾਦੀਆਂ ਵਿੱਚ ਤਿੰਨ ਕੇਸ ਦਰਜ ਕੀਤੇ ਹਨ। ਪਹਿਲਾ ਮਾਮਲਾ ਖ਼ਾਲਦਾ ਸ਼ਮਸ ਪਤਨੀ ਬਸ਼ੀਰ ਸ਼ਮਸ ਵਾਸੀ ਦਾਰੁਲ ਸਲਾਮ ਕੋਠੀ ਕਾਦੀਆਂ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਉਸ ਨੇ ਦੱਸਿਆ ਕਿ ਤਿੰਨ ਨੌਜਵਾਨਾਂ ਨੇ ਉਸ ਦਾ ਪਰਸ ਝਪਟ ਲਿਆ ਜਿਸ ’ਚ 2500 ਰੁਪਏ, ਇੱਕ ਮੋਬਾਈਲ ਅਤੇ ਸੋਨੇ ਦਾ ਕੋਕਾ ਸੀ।ਮ ੁਲਜ਼ਮਾਂ ਦ ਪਹਿਚਾਣ ਹਰਮਨਪ੍ਰੀਤ ਸਿੰਘ, ਵਿਨੇ ਸਿੰਘ ਪੁਵਾਸੀ ਲੋਹਚੱਪ ਵਜੋਂ ਹੋਈ ਹੈ। ਜਦਕਿ ਉਣਾਂ ਦੇ ਤੀਜੇ ਸਾਥੀ ਦੀ ਪਹਿਚਾਣ ਕਰਨਾ ਅਜੇ ਬਾਕੀ ਹੈ। ਇਸੇ ਤਰ੍ਹਾਂ ਇਕ ਹੋਰ ਮਾਮਲੇ ’ਚ ਪੁਲੀਸ ਨੇ ਅਰਸ਼ਦੀਪ ਸਿੰਘ ਵਾਸੀ ਸਲਾਹਪੁਰ ਕੋਲੋਂ 2 ਗਰਾਮ ਹੈਰੋਈਨ ਅਤੇ 50 ਨਸ਼ੀਲੀ ਗੋਲਿਆਂ ਬਰਾਮਦ ਕੀਤੀਆਂ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇੱਕ ਹੋਰ ਕੇਸ ਵਿੱਚ ਦਾਤਰਾਂ ਨਾਲ ਹਮਲਾ ਕਰਨ ਦੇ ਦੋਸ਼ ਵਿੱਚ ਬਲਵਿੰਦਰ ਸਿੰਘ, ਮਨਦੀਪ ਸਿੰਘ ਅਤੇ ਬਲਜੀਤ ਸਿੰਘ ਵਾਸੀਆਨ ਕੋਟ ਟੋਡਰਮਲ ਦੇ ਵਿਰੁੱਧ ਧਾਰਾ 323, 324 ਅਤੇ 34 ਆਈ ਪੀ ਸੀ ਤਹਿਤ ਕੇਸ ਦਰਜ ਕਰ ਲਿਆ ਹੈ। ਇਨ੍ਹਾਂ ਤ’ੇ ਦੋਸ਼ ਲੱਗਾ ਹੈ ਕਿ ਉਨ੍ਹਾਂ ਨੇ ਗੁਰਦੀਪ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਕੋਟ ਟੋਡਰਮਲ ’ਤੇ ਹਮਲਾ ਕੀਤਾ ਸੀ।