ਚੋਰੀ ਦੇ ਦੋਸ਼ ਹੇਠ ਦੋ ਗ੍ਰਿਫ਼ਤਾਰ
07:35 AM Feb 10, 2024 IST
ਰਤੀਆ (ਪੱਤਰ ਪ੍ਰੇਰਕ): ਥਾਣਾ ਸਦਰ ਦੀ ਪੁਲੀਸ ਨੇ ਟਿਊਬਵੈੱਲ ਤੋਂ ਤਾਰਾਂ ਚੋਰੀ ਕਰਨ ਦੇ ਦੋਸ਼ ਹੇਠ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅਮਨ ਤੇ ਜਗਦੀਸ਼ ਵਾਸੀ ਪਿੰਡ ਮੜ੍ਹ ਵਜੋਂ ਹੋਈ ਹੈ। ਪੁਲੀਸ ਨੇ 25 ਜਨਵਰੀ ਨੂੰ ਪਿੰਡ ਅਲੀਕਾ ਦੇ ਵਿਅਕਤੀ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਸੀ। ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਪਿੰਡ ਅਲੀਕਾ ਮੜ੍ਹ ਰੋਡ ’ਤੇ ਸਥਿਤ ਖੇਤ ’ਚੋਂ ਸਮਰਸੀਬਲ ਮੋਟਰ ਦੀ 50 ਫੁੱਟ ਕੇਬਲ ਤਾਰ ਅਲੀਕਾ ਪਿੰਡ ਦਾ ਇੱਕ ਵਿਅਕਤੀ ਚੋਰੀ ਕਰ ਕੇ ਲੈ ਗਿਆ। ਇਸ ’ਤੇ ਪੁਲੀਸ ਨੇ ਚੋਰੀ ਦਾ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਪੁਲੀਸ ਨੇ ਜਾਂਚ ਕਰਦਿਆਂ ਦੋ ਮੁਲਜ਼ਮਾਂ ਨੂੰ ਗੁਰਦੁਆਰਾ ਚੌਕ ਅਲੀਕਾ ਤੋਂ ਵਾਰਦਾਤ ਵਿਚ ਵਰਤੇ ਗਏ ਮੋਟਰਸਾਈਕਲ ਸਣੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਉਨ੍ਹਾਂ ਦੇ ਕਬਜ਼ੇ ’ਚੋਂ ਚੋਰੀ ਦੀ 50 ਫੁੱਟ ਤਾਰ ਨੂੰ ਬਰਾਮਦ ਕਰ ਲਿਆ ਹੈ। ਪੁਲੀਸ ਵੱਲੋਂ ਕੀਤੀ ਪੁੱਛ-ਪੜਤਾਲ ਵਿਚ ਮੁਲਜ਼ਮਾਂ ਨੇ ਕੇਬਲ ਚੋਰੀ ਦੀ ਕਰੀਬ 7-8 ਵਾਰਦਾਤਾਂ ਨੂੰ ਹੋਰ ਕਬੂਲ ਕੀਤਾ ਹੈ।
Advertisement
Advertisement